August 7, 2025
#Punjab

ਛੇਹਰਟਾ ਸਕੂਲ ਵਿਖੇ ਸਵੀਪ ਸਬੰਧੀ ਜਾਗਰੂਕਤਾ ਪ੍ਰੋਗਰਾਮ

ਭਾਰਤ ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਪੈਂਦੇ ਵਿਧਾਨ ਸਭਾ ਹਲਕੇ ਅੰਮ੍ਰਿਤਸਰ ਪੱਛਮੀ ਦੇ ਸਕੂਲ ਸਕੂਲ ਆਫ ਐਮੀਨੈਂਸ ਛੇਹਰਟਾ ਵਿਖੇ ਵੋਟ ਪ੍ਰਤੀਸ਼ਤ ਵਧਾਉਣ ਲਈ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ l ਜਿਸ ਵਿੱਚ ਐਫਐਮ ਰੇਡੀਓ ਤੋਂ ਆਰਜੇ ਦੀਪ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਦਾ ਸਵਾਗਤ ਸ੍ਰੀ ਸੁਨੀਲ ਕੁਮਾਰ ਗੁਪਤਾ ਬਲਾਕ ਨੋਡਲ ਅਫਸਰ ਬਲਾਕ ਵੇਰਕਾ ਅਤੇ ਸ਼੍ਰੀਮਤੀ ਮਨਮੀਤ ਕੌਰ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਛੇਹਰਟਾ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਸਵੀਪ ਨਾਲ ਸੰਬੰਧਿਤ ਬਲਾਕ ਦਾ ਤੇ ਸਕੂਲ ਦਾ ਸਟਾਫ ਹਾਜ਼ਰ ਸੀ। ਆਰਜੇ ਦੀਪ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦੇ ਹੋਏ ਕਿਹਾ ਕਿ ਤੁਸੀਂ ਆਪਣੇ ਆਂਢ ਗੁਆਂਡ ਰਿਸ਼ਤੇਦਾਰਾਂ ਵਿੱਚ ਮੇਰਾ ਇਹ ਸੁਨੇਹਾ ਲੈ ਕੇ ਜਾਣਾ ਹੈ ਕਿ ਇਕ ਜੂਨ ਨੂੰ ਹਰ ਨਾਗਰਿਕ ਜਿਸਦੀ ਦੀ ਵੋਟ ਬਣੀ ਹੈ,ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜਰੂਰ ਕਰਨੀ ਹੈ। ਇੱਕ ਵੋਟਰ ਦੇਸ਼ ਦੇ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਹੈ । ਇੱਕ-ਇੱਕ ਵੋਟ ਨਾਲ ਹੀ ਸਰਕਾਰਾਂ ਬਣਦੀਆਂ ਹਨ। ਹਰ ਇੱਕ ਨਾਗਰਿਕ ਨੂੰ ਆਪਣੀ ਵੋਟ ਦੀ ਅਹਿਮੀਅਤ ਸਮਝਣੀ ਚਾਹੀਦੀ ਹੈ।ਭਾਰਤੀ ਚੋਣ ਕਮਿਸ਼ਨ ਵੱਲੋਂ ਬੂਥਾਂ ਵਿੱਚ ਵੱਧ ਤੋਂ ਵੱਧ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਰ ਇੱਕ ਨਾਗਰਿਕ ਨੇ ਨਿਰਪੱਖ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ।ਇਸ ਮੌਕੇ ਆਰਜੇ ਦੀਪ ਨੇ ਸਾਰੇ ਵਿਦਿਆਰਥੀਆਂ ਨੂੰ ਸੌਂਹ ਚੁਕਾਈ ਕਿ ਉਹ ਆਪਣੇ ਆਲੇ ਦੁਆਲੇ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਜਾਗਰੂਕ ਕਰਨਗੇ । ਇਸ ਮੌਕੇ ਤੇ ਸ਼੍ਰੀਮਤੀ ਨਵਦੀਪ ਕੌਰ ਰਿਆੜ,ਸ਼੍ਰੀਮਤੀ ਅਮਰਜੀਤ ਕੌਰ, ਸ ਬਖਸਿੰਦਰ ਸਿੰਘ,ਸਕੂਲ ਅਧਿਆਪਕ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ ।

Leave a comment

Your email address will not be published. Required fields are marked *