August 6, 2025
#Punjab

ਜਗਸੀਰ ਸਿੰਘ ਨੇ ਸਵੱਦੀ ਕਲਾਂ ਵਿਖੇ ਬਤੌਰ ਸੁਪਰਡੈਂਟ ਅਹੁਦਾ ਸੰਭਾਲਿਆ

ਮੋਗਾ (ਹਰਮਨ) ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਪਿਛਲੇ ਦਿਨੀ ਕੀਤੀਆਂ ਤਰੱਕੀਆਂ ਤਹਿਤ ਸਰਕਾਰੀ ਆਈ ਟੀ ਆਈ ਮੋਗਾ ਦੇ ਸੀਨੀਅਰ ਸਹਾਇਕ ਜਗਸੀਰ ਸਿੰਘ ਨੇ ਬਤੌਰ ਸੁਪਰਡੈਂਟ ਪਦਉਨਤ ਹੋਣ ਉਪਰੰਤ ਸਰਕਾਰੀ ਆਈ ਟੀ ਆਈ ਸਵੱਦੀ ਕਲਾਂ ਜ਼ਿਲਾ ਲੁਧਿਆਣਾ ਵਿਖੇ ਅਹੁਦਾ ਸੰਭਾਲ ਲਿਆ। ਇਸ ਸਮੇਂ ਉਹਨਾਂ ਕਿਹਾ ਕਿ ਇਸ ਨਵੀਂ ਬਣੀ ਆਈ ਸੰਸਥਾ ਦੇ ਪਹਿਲੇ ਸੁਪਰਡੈਂਟ ਵਜੋਂ ਨਿਯੁਕਤ ਹੋਣ ਦਾ ਮਾਣ ਵੀ ਉਹਨਾਂ ਦੇ ਹਿੱਸੇ ਆਇਆ ਹੈ। ਇਸ ਸਮੇਂ ਵਿਸ਼ੇਸ਼ ਤੌਰ ਤੇ ਸੰਸਥਾ ਦੇ ਪ੍ਰਿੰਸੀਪਲ ਪ੍ਰਦੀਪ ਸਿੰਘ, ਪਰਮਿੰਦਰ ਸਿੰਘ ਅਤੇ ਸੁਖਪਾਲ ਸਿੰਘ ਸੀਨੀਅਰ ਸਹਾਇਕ ਸਮੇਤ ਸੰਸਥਾ ਦੇ ਸਮੁੱਚੇ ਸਟਾਫ ਨੇ ਉਨਾਂ ਨੂੰ ਜੀ ਆਇਆ ਕਿਹਾ। ਹੋਰਨਾਂ ਤੋਂ ਇਲਾਵਾ ਆਈ . ਟੀ .ਆਈ ਇੰਪਲਾਈਜ਼ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਮੋਗਾ, ਗੁਰਸ਼ਰਨ ਸਿੰਘ ਰਾਊਵਾਲ ਟਰੇਨਿੰਗ ਅਫਸਰ ਮੋਗਾ, ਨਵਦੀਪ ਸਿੰਘ ਵਜੀਦਕੇ ਪ੍ਰਧਾਨ ਆਈ ਟੀ ਆਈ ਮੋਗਾ, ਅਵਤਾਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਅਪ੍ਰੇਂਟਸ਼ਿਪ ਇੰਚਾਰਜ, ਨਰਿੰਦਰ ਸਿੰਘ ਸਟੋਰ ਇੰਚਾਰਜ ਅਤੇ ਹਰਮਨਦੀਪ ਸਿੰਘ ਆਦਿ ਹਾਜ਼ਰ ਸਨ।

Leave a comment

Your email address will not be published. Required fields are marked *