ਜਤਿੰਦਰ ਸਿੰਘ ਸੋਢੀ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਮਾਨਸਾ ਦੇ ਪ੍ਰਧਾਨ, ਵਰਕਰਾਂ ਵਿੱਚ ਖੁਸ਼ੀ ਦੀ ਲਹਿਰ

ਸਰਦੂਲਗੜ੍ਹ, 14 ਮਾਰਚ (ਨਰਾਇਣ ਗਰਗ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੁਕਮਾ ਅਨੁਸਾਰ ਮਾਨਸਾ ਜਿਲੇ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਸੋਢੀ ਨੂੰ ਬਣਾਇਆ ਗਿਆ ਉਹਨਾਂ ਦੀ ਇਸ ਨਿਯੁਕਤੀ ਤੇ ਪਾਰਟੀ ਵਰਕਰਾਂ ਵਿੱਚ ਤੇ ਜ਼ਿਲਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ । ਜਤਿੰਦਰ ਸਿੰਘ ਸੋਢੀ ਇਸ ਤੋ ਪਹਿਲਾ ਹਲਕਾ ਅਬਜ਼ਰਬਰ ਤੇ ਸ਼ਹਿਰ ਦੇ ਪ੍ਰਧਾਨ ਰਹਿ ਚੁੱਕੇ ਹਨ । ਅਕਾਲੀ ਦਲ ਦੇ ਮੇਹਨਤੀ ਵਰਕਰ ਹੋਣ ਕਾਰਨ ਉਹਨਾਂ ਨੂੰ ਜਿਲਾ ਮਾਨਸਾ ਦੀ ਜਿੰਮੇਵਾਰੀ ਦਿੱਤੀ ਗਈ ਹੈ ।ਜਤਿੰਦਰ ਸਿੰਘ ਸੋਢੀ ਬਲਵਿੰਦਰ ਸਿੰਘ ਭੁੰਦੜ ਪਰਿਵਾਰ ਨਾਲ ਕਾਫੀ ਨੇੜਤਾ ਰੱਖਦੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਰ ਪ੍ਰੋਗਰਾਮ ਵਿੱਚ ਵਧ ਚੜ ਕੇ ਭਾਗ ਲੈਂਦੇ ਹਨ । ਇਹ ਨਿਯੁਕਤੀ ਹੋਣ ਤੋਂ ਬਾਅਦ ਗੱਲਬਾਤ ਦੌਰਾਨ ਜਿਲਾ ਪ੍ਰਧਾਨ ਜਤਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਪਾਰਟੀ ਨੇ ਜੋ ਮੇਰੇ ਉੱਪਰ ਜਿੰਮੇਵਾਰੀ ਸੌਂਪੀ ਹੈ ਮੈਂ ਉਸ ਨੂੰ ਤਨ ਦੇਹੀ ਨਾਲ ਨਿਭਾਵਾਂਗਾ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਵੀ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ ਉਹਨਾਂ ਨੂੰ ਆਮ ਲੋਕਾਂ ਤੱਕ ਪਹੁੰਚਾਵਾਂਗਾ। ਤਾਂ ਕਿ ਪਾਰਟੀ ਨੂੰ ਹੋਰ ਮਜਬੂਤੀ ਮਿਲ ਸਕੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ , ਬਲਵਿੰਦਰ ਸਿੰਘ ਭੂੰਦੜ ਸਕੱਤਰ ਜਨਰਲ , ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ,ਦਿਲਰਾਜ ਸਿੰਘ ਭੂੰਦੜ ਸਾਬਕਾ ਐਮਐਲਏ ਸਰਦੂਲਗੜ ,ਪ੍ਰੇਮ ਕੁਮਾਰ ਅਰੋੜਾ, ਡਾਕਟਰ ਨਿਸ਼ਾਨ ਸਿੰਘ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ । ਸੁਰਜੀਤ ਸਿੰਘ ਰਾਏਪੁਰ ,ਗੁਰਪ੍ਰੀਤ ਸਿੰਘ ਝੱਬਰ ਸੁਖਦੇਵ ਸਿੰਘ ਚੈਨੇਵਾਲਾ , ਹਨੀਸ਼ ਬਾਸਲ , ਦਵਿੰਦਰ ਸਿੰਘ ਚਹਿਲ ,ਬਲਦੇਵ ਸਿੰਘ ਮੀਰਪੁਰ ,ਤਰਸੇਮ ਚੰਦ ਭੋਲੀ , ਨਿਰਮਲ ਸਿੰਘ ਨਾਹਰਾ , ਸ਼ੇਰ ਸਿੰਘ ਜਟਾਣਾ , ਮੇਵਾ ਸਿੰਘ ਬਾਂਦਰਾਂ , ਜਗਦੀਪ ਸਿੰਘ ਢਿੱਲੋ , ਗੁਰਪ੍ਰੀਤ ਸਿੰਘ ਚਹਿਲ , ਬੋਘਾ ਸਿੰਘ ਗੇਹਲੇ , ਸੰਦੀਪ ਸਿੰਘ ਗਾਗੋਵਾਲ , ਪ੍ਰੇਮ ਚੋਹਾਨ ,ਲੈਬਰ ਸਿੰਘ ਸੰਧੂ , ਗੁਰਿੰਦਰ ਮਾਨ , ਅਵਤਾਰ ਸਿੰਘ ਰਾੜਾ , ਸਰਬਜੀਤ ਸਿੰਘ ਬਾਠ , ਗੁਰਵਿੰਦਰ ਸਿੰਘ ਕਾਕਾ ਹਰਪ੍ਰੀਤ ਸਿੰਘ ਭੂੰਦੜ ,ਹੇਮੰਤ ਹਨੀ ,ਕੈਪਟਨ ਤੇਜਾ ਸਿੰਘ , ਰਾਮਦਿੱਤਾ ਸਿੰਘ ,
