ਜਦੋਂ ਤਕ ਤਨਖਾਹ ਜਾਰੀ ਨਹੀਂ ਹੁੰਦੀ ਓਦੋਂ ਤੱਕ ਧਰਨਾ ਜਾਰੀ ਰਹੇਗਾ – ਅਮਰਵੀਰ ਸਿੰਘ ਪ੍ਰਦਾਨ

ਗੜਸ਼ੰਕਰ –11ਜਨਵਰੀ-(ਹੇਮਰਾਜ) –ਪਾਵਰਕਮ ਐਂਡ ਟ੍ਰਸਕੋ ਠੇਕਾ ਮੁਲਾਜਮ ਯੂਨੀਅਨ ਪੰਜਾਬ,ਬਿਜਲੀ ਬੋਰਡ ਦੇ ਕੱਚੇ ਮੁਲਜ਼ਮ ਸੀ .ਐਚ .ਬੀ. ਵਰਕਰ ਨਾਲ ਆਏ ਦਿਨ ਪੰਜਾਬ ਚ ਕੋਈ ਨਾ ਕੋਈ ਘਾਤਕ ਤੇ ਗੈਰ ਘਾਤਕ ਹਾਦਸਾ ਵਾਪਰਿਆ ਰਹਿੰਦਾ ਹੈ । ਜਿੱਥੇ ਸਭ ਜਗਾ ਸੀ .ਐਚ. ਬੀ .ਕਾਮੇ ਪੂਰੀ ਲਗਨ ਨਾਲ ਦਿਨ ਰਾਤ ਮਿਹਨਤ ਕਰਕੇ ਲਾਈਨਾ ਚਲਾਉਂਦੇ ਨੇ ਘਰ ਘਰ ਤਕ ਸਪਲਾਈ ਨਿਰਵਿਘਨ ਪਾਉਂਚਦੇ ਨੇ ਓਥੇ ਹੀ ਸਵਾਲ ਉਠਦਾ ਹੈ ਕਿ ਹਰ ਦੂਜੇ ਤੀਜੇ ਮਹੀਨੇ ਤਨਖਾਹ ਨਾ ਜਾਰੀ ਹੋਣ ਤੇ ਰੋਸ ਜਿਤਾਉਣਾ ਪੈਦਾ ਹੈ ਇਸੇ ਤਰਾ ਇਸ ਵਾਰ ਵੀ ਪਿਛਲੇ ਮਹੀਨੇ ਦੀ ਤਨਖਾਹ ਅੱਜ ਦੀ ਤਰੀਕ ਤਕ ਵੀ ਜਾਰੀ ਨਹੀਂ ਹੋਈ ।ਜਿਸ ਵਜੋਂ ਮੁੱਖ ਇੰਚਾਰਜ ਡਿਵੀਜ਼ਨ ਗੜਸ਼ੰਕਰ ਦੇ ਐਕਸੀਅਨ ਸਾਬ ਨੂੰ ਮਿਲਿਆ ਗਿਆ ਜਿਹਨਾ ਨੇ ਭਰੋਸਾ ਦਿੱਤਾ ਸੀ ਕਿ ਸ਼ਾਮ ਤਕ ਤਨਖਾਹ ਜਾਰੀ ਹੋ ਜਾਵੇਗੀ ਪਰ ਉਹ ਵੀ ਇਕ ਲਾਰਾ ਹੀ ਸੀ । ਜਿਸ ਕਰਕੇ ਅੱਜ ਡਿਵੀਜ਼ਨ ਦਫ਼ਤਰ ਅੱਗੇ ਮੁਜਬੁਰਣ ਧਰਨਾ ਦਿੱਤਾ ਗਿਆ ਅਤੇ ਡਿਵੀਜ਼ਨ ਦੇ ਆਗੂਆ ਨੇ ਫੈਸਲਾ ਕੀਤਾ ਕਿ ਜਦੋਂ ਤਕ ਤਨਖਾਹ ਜਾਰੀ ਨਹੀਂ ਹੁੰਦੀ ਇਸੇ ਤਰਾ ਦਫ਼ਤਰ ਅੱਗੇ ਧਰਨਾ ਦੇਤਾ ਜਾਵੇਗਾ ਅਤੇ ਵੱਡੇ ਐਕਸ਼ਨ ਦੀ ਤਿਆਰੀ ਕੀਤੀ ਜਾਵੇਗੀ ,।ਇਸ ਸਮੇਂ ਮੌਜਦਾ ਡਿਵੀਜ਼ਨ ਪ੍ਰਦਾਨ ਅਮਰਵੀਰ ਸਿੰਘ,ਬਲਜਿੰਦਰ ਸਿੰਘ ਅਤੇ ਪ੍ਰੀਕਸ਼ਤ, ਹਨੀ,ਗੁਰਪ੍ਰੀਤ,ਰਵੀ ਅਤੇ ਹੋਰ ਸਾਥੀ ਮੌਜੂਦ ਸਨ।