ਜਨਤਾ ਸ਼ਕਤੀ ਮੰਚ ਦੇ ਆਗੂਆਂ ਨੇ ਸ਼ਿਵਰਾਤਰੀ ਮੌਕੇ ਵੱਖ ਵੱਖ ਮੰਦਰਾਂ ਵਿੱਚ ਹਾਜ਼ਰੀ ਲਵਾਈ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਜਨਤਾ ਸ਼ਕਤੀ ਮੰਚ ਦੇ ਆਗੂਆਂ ਵੱਲੋਂ ਲੁਧਿਆਣਾ ਸ਼ਹਿਰ ਦੇ ਵੱਖ ਵੱਖ ਮੰਦਰਾਂ ਵਿੱਚ ਜਨਤਾ ਸ਼ਕਤੀ ਮੰਚ ਦੇ ਕੌਮੀ ਪ੍ਰਧਾਨ ਵਿਕਰਮ ਵਰਮਾ ਦੀ ਅਗਵਾਈ ਹੇਠ ਮਹਾਸ਼ਵਰਾਤਰੀ ਮੌਕੇ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਬਸੰਤ ਭੋਲਾ ਪੰਜਾਬ ਪ੍ਰਧਾਨ ਰਜਿੰਦਰ ਸਿੰਘ ਭਾਟੀਆ ਜਿਲਾ ਮੀਤ ਪ੍ਰਧਾਨ ਬਿਮਲ ਕੁਮਾਰ ਗੁਪਤਾ ਅਤੇ ਤਲਵਿੰਦਰ ਸਿੰਘ ਨਾਲ ਹਾਜ਼ਰੀ ਲਗਵਾਈ ਵੱਖ-ਵੱਖ ਮੰਦਰ ਕਮੇਟੀਆਂ ਨੇ ਕੌਮੀ ਪ੍ਰਧਾਨ ਵਿਕਰਮ ਵਰਮਾ ਦੇ ਨਾਲ ਨਾਲ ਹਾਜ਼ਰ ਆਗੂਆਂ ਦਾ ਵੀ ਮਾਣ ਸਨਮਾਨ ਕੀਤਾ ਮਹਾ ਸ਼ਿਵਰਾਤਰੀ ਮੌਕੇ ਬੋਲਦਿਆਂ ਵਿਕਰਮ ਵਰਮਾ ਨੇ ਕਿਹਾ ਕੀ ਅਜਿਹੇ ਤਿਉਹਾਰ ਆਪਸੀ ਭਾਈਚਾਰਕ ਸਾਂਝ ਪੈਦਾ ਕਰਦੇ ਹਨ ਸਾਨੂੰ ਸਾਰਿਆਂ ਨੂੰ ਅਜਿਹੇ ਤਿਉਹਾਰ ਰਲ ਮਿਲ ਕੇ ਵੱਡੀ ਪੱਧਰ ਤੇ ਮਨਾਉਣੇ ਚਾਹੀਦੇ ਹਨ ਵੱਖ ਵੱਖ ਮੰਦਰ ਕਮੇਟੀਆਂ ਨੇ ਸ਼ਿਵ ਮਹਿਮਾ ਲਈ ਜੋ ਪ੍ਰੋਗਰਾਮ ਉਲੀਕੇ ਉਹ ਸ਼ਲਾਗਾ ਯੋਗ ਹਨ ਇਸ ਮੌਕੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਰਜਿੰਦਰ ਸਿੰਘ ਭਾਟੀਆ ਪੰਜਾਬ ਪ੍ਰਧਾਨ ਜਨਤਾ ਸ਼ਕਤੀ ਮੰਚ ਨੇ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਜਿਹੜੀਆਂ ਕੌਮਾਂ ਆਪਣੇ ਪੂਰਵਜਾਂ ਦੇਵੀ ਦੇਵਤਿਆਂ ਦੇ ਦਿਨ ਮਨਾਉਂਦੀਆਂ ਹਨ ਉਹ ਸਦਾ ਚੜਦੀ ਕਲਾ ਵਿੱਚ ਰਹਿੰਦੀਆਂ ਹਨ ਕੌਮੀ ਪ੍ਰਧਾਨ ਵਿਕਰਮ ਵਰਮਾ ਦੀ ਅਗਵਾਈ ਹੇਠ ਸਮੁੱਚੀ ਟੀਮ ਨੇ ਜਿੱਥੇ ਵੱਖ ਵੱਖ ਮੰਦਰਾਂ ਚ ਹਾਜ਼ਰੀ ਲਗਵਾ ਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲਿਆ ਉੱਥੇ ਸਮੁੱਚੇ ਤੌਰ ਤੇ ਲੰਗਰਾਂ ਵਿੱਚ ਸੇਵਾ ਕਰਕੇ ਹਾਜ਼ਰੀ ਵੀ ਲਗਵਾਈ ਇਸ ਮੌਕੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਜਗਮੋਹਨ ਛਿਬਰ ਸੰਜੀਵ ਹਰਜੀਤ ਸਿੰਘ ਚੀਮਾ ਭੁਪਿੰਦਰ ਸਿੰਘ ਕਪਿਲ ਸੈਣੀ ਸੁਮਿਤ ਪ੍ਰਿੰਸ ਆਦਿ ਵੀ ਹਾਜਰ ਸਨ ।
