ਭਵਾਨੀਗੜ੍ਹ(ਵਿਜੈ ਗਰਗ)ਮਾਲਵਾ ਇਲਾਕੇ ਦੀ ਵੱਡੀ ਸਮਾਜ ਸੇਵੀ ਸੰਸਥਾ ਜਪਹਰ ਵੈਲਫੇਅਰ ਸੋਸਾਇਟੀ ਵੱਲੋਂ ਪਿੰਡ ਮੁਨਸ਼ੀਵਾਲਾ ਵਿਖੇ ਦਰਜ਼ਨਾਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ| ਇਹ ਉਹ ਪਰਿਵਾਰ ਸਨ ਜਿਨ੍ਹਾਂ ਦੇ ਘਰ ਵਿੱਚੋਂ ਜਾਂ ਤਾਂ ਕੋਈ ਬਿਮਾਰ ਹੈ ਜਾਂ ਕਿਸੇ ਵਿੱਤੀ ਹਾਲਾਤਾਂ ਨਾਲ ਜੂਝ ਰਹੇ ਹਨ|ਇਸ ਮੌਕੇ ਸੰਸਥਾ ਦੇ ਪ੍ਰਧਾਨ ਡਾ: ਗੁਨਿੰਦਰਜੀਤ ਸਿੰਘ ਜਵੰਧਾ ਜਿਹੜੇ ਪੰਜਾਬ ਇਨਫੋਟੈਕ ਦੇ ਚੇਅਰਮੈਨ ਵੀ ਹਨ, ਨੇ ਦੱਸਿਆ ਕਿ ਸਾਡੀ ਸੰਸਥਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕੰਮ ਜ਼ਿਲ੍ਹਾ ਸੰਗਰੂਰ ਵਿੱਚ ਕਰ ਰਹੀ ਹੈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਕਿਸੇ ਨਾ ਕਿਸੇ ਜਰੀਏ ਲੋਕਾਂ ਦੀ ਹਰ ਸੰਭਵ ਮਦਦ ਕਰਦੇ ਰਹੀਏ | ਗਰੀਬ ਤੇ ਲੋੜਵੰਦ ਲੋਕਾਂ ਦੀ ਸੇਵਾ ਕਰਨਾ ਅਤੇ ਉਹਨਾਂ ਦੇ ਦੁੱਖ ਸੁੱਖ ਵਿੱਚ ਸਾਥ ਦੇਣਾ ਜਪਹਰ ਵੈਲਫ਼ੇਅਰ ਸੋਸਾਇਟੀ ਦਾ ਮੁੱਢਲਾ ਫਰਜ਼ ਹੈ| ਉਨ੍ਹਾਂ ਆਖਿਆ ਕਿ ਸੰਸਥਾ ਵੱਲੋਂ ਇਹ ਕਾਰਜ ਅਗਲੇ ਦਿਨਾਂ 'ਚ ਵੀ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਸਮਰੱਥ ਹੋਵੇ ਤਾਂ ਉਸ ਨੂੰ ਕਮਜ਼ੋਰ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ, ਇਨਸਾਨੀਅਤ ਦਾ ਇਹੀ ਪਹਿਲਾ ਫਰਜ਼ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਇਸ ਤੋਂ ਪਹਿਲਾਂ ਭਵਾਨੀਗੜ੍ਹ ਇਲਾਕੇ ਦੀਆਂ ਸੈਂਕੜੇ ਅÏਰਤਾਂ, ਲੜਕੀਆਂ ਨੂੰ ਮੁਫ਼ਤ ਸਿਲਾਈ ਕਢਾਈ ਦੇ ਕੋਰਸ ਕਰਵਾ ਕੇ ਉਨ੍ਹਾਂ ਨੂੰ ਨਾ ਸਿਰਫ਼ ਪੈਰਾਂ ਸਿਰ ਕੀਤਾ ਸਗੋਂ ਉਨ੍ਹਾਂ ਦੇ ਧੰਦੇ ਵੀ ਸ਼ੁਰੂ ਕਰਵਾ ਰਹੀ ਹੈ | ਸੈਂਕੜੇ ਬਿਮਾਰ ਵਿਅਕਤੀਆਂ ਦਾ ਇਲਾਜ ਵੀ ਕਰਵਾਇਆ ਜਾ ਚੁੱਕਿਆ ਹੈ | ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰਨਾਂ ਲੋਕਾਂ ਦੀ ਮੱਦਦ ਕਰਦੀ ਰਹਿੰਦੀ ਹੈ |ਡਾ: ਜਵੰਧਾ ਨੇ ਕਿਹਾ ਕਿ ਇਹ ਸੁਸਾਇਟੀ ਉਨ੍ਹਾਂ ਨੇ ਆਪਣੇ ਮਰਹੂਮ ਪਿਤਾ ਸਵ: ਹਾਕਮ ਸਿੰਘ ਜਵੰਧਾ ਦੀ ਯਾਦ ਵਿੱਚ ਬਣਾਈ ਹੈ | ਇਸ ਸੰਸਥਾ ਦੇ ਸਾਰੇ ਮੈਂਬਰ ਸਮਾਜ ਭਲਾਈ ਦੇ ਕੰਮਾਂ ਵਿੱਚ ਪਿਛਲੇ ਸਾਲਾਂ ਤੋਂ ਲੱਗੇ ਹੋਏ ਹਨ.