ਜਲਾਲਾਬਾਦ ’ਚ ਸਰੱਹਦੀ ਖੇਂਤਰ ’ਚ ਡਰੋਨ ਦੀ ਹਲਚਲ ਤੋਂ ਬਾਅਦ ਬੀ.ਐਸ.ਐਫ ਤੇ ਪੰਜਾਬ ਪੁਲਸ ਹੋਈ ਚੌਕਸ

ਜਲਾਲਾਬਾਦ (ਮਨੋਜ ਕੁਮਾਰ) ਗੁਆਂਢੀ ਮੁਲਕ ਪਾਕਿਸਤਾਨ ਦੇ ਵੱਲੋਂ ਚੜ੍ਹੇ ਪੰਜਾਬ ’ਚ ਆਪਣੀਆਂ ਨਾ ਪਾਕਿ ਹਰਕਤਾਂ ਨੂੰ ਅੰਜਾਮ ਦੇਣ ਤੋਂ ਬਾਜ ਨਹੀ ਆ ਰਿਹਾ ਅਤੇ ਬੀ.ਐਸ.ਐਫ ਦੇ ਵੱਲੋਂ ਲਗਾਤਾਰ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਬੀਤੀ ਰਾਤ ਭਾਰਤ ਪਾਕਿਸਤਾਨ ਦੀ ਸਰਹੱਦੀ ਚੌਕੀ ਬੀ.ਸੀ ਕੇ ਵਿਖੇ ਡਿਊਟੀ ’ਤੇ ਤੈਨਾਤ ਬੀ.ਐਸ.ਐਫ ਦੇ ਜਵਾਨ ਨੇ ਡਰੋਨ ਦੀ ਹਲਚਲ ਦੇਖੀ ਤਾਂ ਉਨ੍ਹਾਂ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਡਰੋਨ ਲਹਿੰਦੇ ਪੰਜਾਬ ਵੱਲ ਦਿਸ਼ਾ ਵੱਲ ਚਲਾ ਗਿਆ ਤਾਂ ਜਿਸ ਤੋਂ ਬੀ.ਐਸ.ਐਫ ਦੇ ਉੱਚ ਅਧਿਕਾਰੀਆਂ ਤੇ ਪੰਜਾਬ ਪੁਲਸ ਦੇ ਉਚ ਅਧਿਕਾਰੀਆਂ ਵੱਲੋਂ ਸ਼ੱਕੀ ਖੇਂਤਰ ਦੀ ਜਾਂਚ ਕੀਤੀ ਜਾ ਰਹੀ ਹੈ।
