August 6, 2025
#Latest News

ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਅਬਜ਼ਰਵੇਸ਼ਨ ਹੋਮ, ਓਲਡ ਏਜ਼ ਹੋਮ ਅਤੇ ਚਿਲਡਰਨ ਹੋਮ ਦਾ ਅਚਨਚੇਤ ਦੌਰਾ

ਹੁਸ਼ਿਆਰਪੁਰ, ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਵੱਲੋਂ ਅੱਜ ਅਬਜ਼ਰਵੇਸ਼ਨ ਹੋਮ, ਓਲਡ ਏਜ਼ ਹੋਮ, ਚਿਲਡਰਨ ਹੋਮ ਰਾਮ ਕਾਲੋਨੀ ਕਂੈਪ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਜ਼ਿਲਾ ਤੇ ਸ਼ੈਸ਼ਨ ਜੱਜ ਨੇ ਇਸ ਦੌਰਾਨ ਅਬਜ਼ਰਵੇਸ਼ਨ ਹੋਮ ਵਿਚ ਰਹਿ ਰਹੇ 41 ਬੱਚਿਆਂ ਅਤੇ ਸਪੈਸ਼ਲ ਹੋਮ ਰਹਿ ਰਹੇ 32 ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਕੇਸਾ ਵਿਚ ਨਿਯੁਕਤ ਕੀਤੇ ਗਏ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਨਲ ਐਡਵੋਕੇਟ ਅਤੇ ਪ੍ਰਾਈਵੇਟ ਐਡਵੋਕੇਟ ਦੀ ਕਾਰਗੁਜ਼ਾਰੀ ਬਾਰੇ ਵੀ ਪੁੱਛਿਆ। ਇਸ ਮੌਕੇ ਉਨ੍ਹਾਂ ਓਲਡ ਏਜ਼ ਹੋਮ ਵਿਖੇ ਰਹਿ ਰਹੇ ਬਜ਼ੁਰਗਾਂ ਨਾਲ ਵੀ ਗੱਲਬਾਤ ਕੀਤੀ ਅਤੇ ਸੁਪਰਡੈਂਟ ਓਲਡ ਏਜ਼ ਹੋਮ ਤੋਂ ਬੁਜ਼ਰਗਾਂ ਦੇ ਰਹਿਣ-ਸਹਿਣ ਅਤੇ ਖਾਣੇ ਸਬੰਧੀ ਜਾਣਕਾਰੀ ਲਈ। ਇਸ ਮੌਕੇ ਸੁਪਰਡੈਟ ਨਰੇਸ਼ ਕਮਾਰ, ਪੁਨੀਤ ਕੁਮਾਰ, ਡਾਕਟਰ ਰਜਿੰਦਰ ਪਾਲ ਰੋਜ਼ੀ ਅਤੇ ਹੋਰ ਹਾਜ਼ਰ ਸਨ।   

Leave a comment

Your email address will not be published. Required fields are marked *