August 6, 2025
#Punjab

ਜ਼ਿਲ੍ਹਾ ਫਿਰੋਜ਼ਪੁਰ ਤੋਂ ਪੰਜੇਂ ਕੇ ਉਤਾੜ ਸੇਵਾ ਕੇਂਦਰ ਦੇ ਮੁਲਾਜ਼ਮ ਓਮ ਪ੍ਰਕਾਸ਼ ਦੀ ਡਿਊਟੀ ਦੌਰਾਨ ਹੋਈ ਮੌਤ

ਗੁਰੂਹਰਸਹਾਏ (ਮਨੋਜ ਕੁਮਾਰ) ਜ਼ਿਲ੍ਹਾ ਫਿਰੋਜ਼ਪੁਰ ਤੋਂ ਪੰਜੇਂ ਕੇ ਉਤਾੜ ਸੇਵਾ ਕੇਂਦਰ ਦੇ ਮੁਲਾਜ਼ਮ ਓਮ ਪ੍ਰਕਾਸ਼ ਦੀ ਡਿਊਟੀ ਦੌਰਾਨ ਮੌਤ ਹੋ ਗਈ, ਜਾਣਕਾਰੀ ਦੇ ਮੁਤਾਬਕ ਜਦੋਂ ਮੁਲਾਜ਼ਮ ਓਮ ਪ੍ਰਕਾਸ਼ ਆਪਣੀ ਡਿਊਟੀ ਉੱਪਰ ਆਇਆ ਤਾਂ ਕੰਮ ਕਰਨ ਦੇ ਉਪਰੰਤ ਉਸ ਦੇ ਮੂੰਹ ਵਿੱਚੋਂ ਖੂਨ ਚੱਲਣ ਲੱਗ ਗਿਆl ਜਿਸ ਨੂੰ ਦੇਖਦਿਆਂ ਹੋਇਆਂ ਉਸ ਨੂੰ ਹੋਸਪਿਟਲ ਲਿਜਾ ਰਹੇ ਸੀ ਸਨ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈl ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਛੋਟੇ ਛੋਟੇ ਬੱਚੇ ਹਨ ਜੋ ਖੁਦ ਨਹੀਂ ਕਮਾ ਸਕਦੇ ਤੇ ਹੁਣ ਸਭ ਕੁਝ ਉਹਨਾਂ ਦੀ ਪਤਨੀ ਉੱਪਰ ਹੀ ਨਿਰਭਰ ਹੈl ਪਿੰਡ ਵਾਲੇ ਅਤੇ ਉਨਾਂ ਦੀ ਮੁਲਾਜ਼ਮ ਜਥੇਬੰਦੀਆਂ ਵੱਲੋਂ ਉਹਨਾਂ ਦੀ ਆਰਥਿਕ ਮਦਦ ਕਰਨ ਦੀ ਪ੍ਰਸ਼ਾਸਨ ਤੋਂ ਗੁਹਾਰ ਲਗਾ ਰਹੇ ਹਨl ਉਹਨਾਂ ਨੇ ਕਿਹਾ ਕਿ ਇਹ ਜੋ ਕਿ ਉਹਨਾਂ ਦੀ ਮੌਤ ਹੈ ਇਹ ਡਿਊਟੀ ਦੇ ਦੌਰਾਨ ਹੋਈ ਹੈl ਇਸ ਲਈ ਉਨਾਂ ਦੇ ਪਰਿਵਾਰ ਲਈ ਉਸ ਦੀ ਪਤਨੀ ਨੂੰ ਉਸ ਦੀ ਪੜ੍ਹਾਈ ਦੇ ਅਨੁਸਾਰ ਨੌਕਰੀ ਦੀ ਗੱਲ ਕਹੀ ਤਾਂ ਜੋ ਉਹਨਾਂ ਦੇ ਘਰ ਦਾ ਗੁਜ਼ਾਰਾ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਠੀਕ ਢੰਗ ਨਾਲ ਕਰਵਾਈ ਜਾ ਸਕੇ

Leave a comment

Your email address will not be published. Required fields are marked *