August 6, 2025
#National

ਜਾਤੀਸੂਚਕ ਸ਼ਬਦ ਬੋਲੇ ਜੇਕਰ ਕਾਰਵਾਈ ਨਾ ਹੋਈ ਤਾਂ ਪੰਜਾਬ ਸਰਕਾਰ ਅਤੇ SHO ਸਦਰ ਧੂਰੀ ਦੇ ਪੁਤਲੇ ਫੂਕੇ ਜਾਣਗੇ

ਧੂਰੀ (ਮਨੋਜ ਕੁਮਾਰ) ਸੀਵਰੇਜ ਦਫਤਰ ਧੂਰੀ ਦੇ ਨਾਲ ਲਗਦੇ ਪਾਰਕ ਵਿੱਚ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਦੇ ਪ੍ਰਧਾਨ ਵਿੱਕੀ ਪਰੋਚਾ ਧੂਰੀ ਦੀ ਅਗਵਾਈ ਵਿੱਚ ਮੀਟਿੰਗ ਹੋਈ। ਜਿਸ ਵਿੱਚ ਪਿੰਡ ਭਸੌੜ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਵਿਖੇ ਵਾਲਮੀਕਿ ਸਮਾਜ ਦੇ ਲੜਕੇ ਸਤਨਾਮ ਸਿੰਘ ਨੇ ਪਿੰਡ ਦੀ ਵਾਲਮੀਕਿ ਧਰਮਸਾਲਾ ਵਿੱਚ ਨਸੇ਼ ਕਰ ਰਹੇ ਬੰਦਿਆਂ ਨੂੰ ਰੋਕਿਆ, ਜਿਸ ਕਾਰਨ ਕਰਕੇ ਉਹਨਾਂ ਬੰਦਿਆਂ ਨੇ ਸਤਨਾਮ ਸਿੰਘ ਦੇ ਘਰ ਅੰਦਰ ਵੜ ਕੇ ਹਮਲਾ ਕੀਤਾ ਅਤੇ ਉਸ ਤੇ ਤੇਜਧਾਰ ਹਥਿਆਰਾਂ ਨਾਲ ਵਾਰ ਕੀਤੇ।ਉਸ ਨੂੰ ਜਾਤੀ ਸੂਚਕ ਸ਼ਬਦ ਬੋਲੇ ਅਤੇ ਕਿਹਾ ਕਿ ਇਸ ਨੂੰ ਜਾਨੋਂ ਮਾਰ ਦਿਓ। ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਜੇਕਰ ਪੁਲਿਸ ਨੇ ਦੋਸੀ਼ਆਂ ਤੇ ਬਣਦੀ ਕਾਨੂੰਨੀ ਕਾਰਵਾਈ ਨਾਂ ਕੀਤੀ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਨਾਂ ਦੁਆਇਆ ਤਾਂ ਸੁ਼ਕਰਵਾਰ ਨੂੰ ਕੱਕੜਵਾਲ ਚੌਂਕ ਧੂਰੀ ਵਿਖੇ ਪੰਜਾਬ ਸਰਕਾਰ ਅਤੇ SHO ਸਦਰ ਧੂਰੀ ਦੇ ਪੁਤਲੇ ਫੂਕੇ ਜਾਣਗੇ ਅਤੇ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ। ਮੀਟਿੰਗ ਵਿੱਚ ਜਥੇਬੰਦੀ ਦੇ ਆਗੂ,ਪਿੰਡ ਭਸੌੜ ਦੇ ਵਸਨੀਕ ਅਤੇ ਹੋਰ ਸਾਥੀ ਹਾਜਿਰ ਸਨ।

Leave a comment

Your email address will not be published. Required fields are marked *