August 6, 2025
#Punjab

ਜਾਨਵੀ ਬਿਊਟੀ ਸੈਲੂਨ ਨਕੋਦਰ ਨੇ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਦਿੱਤੇ ਸਰਟੀਫਿਕੇਟ

ਨਕੋਦਰ (ਏ.ਐਲ.ਬਿਉਰੋ) ਜਾਨਵੀ ਬਿਊਟੀ ਸੈਲੂਨ ਮੁਹੱਲਾ ਧੀਰਾਂ ਨਜਦੀਕ ਸ੍ਰੀ ਜਗਨਨਾਥ ਮੰਦਿਰ ਨਕੋਦਰ ਜੋ ਵਿਦਿਆਰਥੀਆਂ ਨੂੰ ਸਕਿੱਨ, ਨੈਲਸ, ਹੇਅਰ, ਮੈਕਅੱਪ ਅਤੇ ਹੋਰ ਵੀ ਵੱਖ-ਵੱਖ ਕੋਰਸ ਕਰਾ ਰਹੇ ਹਨ ਅਤੇ ਹੁਣ ਤੱਕ ਕਾਫੀ ਵਿਦਿਆਰਥੀ ਇਹਨਾਂ ਕੋਲੋਂ ਟ੍ਰੇਨਿੰਗ ਲੈ ਦੇਸ਼ ਵਿਦੇਸ਼ ਚ ਆਪਣਾ ਹੁਨਰ ਦਿਖਾ ਰਹੇ ਹਨ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪੰਕਜ ਧੀਰ ਨੇ ਦੱਸਿਆ ਕਿ ਮੇਰੀ ਪਤਨੀ ਰਮਨਪ੍ਰੀਤ ਜੋ ਕਾਫੀ ਸਮੇਂ ਤੋਂ ਜਾਨਵੀ ਬਿਊਟੀ ਸੈਲੂਨ ਨਾਮ ਦੀ ਅਕੈਡਮੀ ਚਲਾ ਰਹੇ ਹਨ, ਜਿੱਥੇ ਦੁਹਲਣ ਨੂੰ ਤਿਆਰ ਕਰਨ ਅਤੇ ਹੋਰ ਮੈਕਅੱਪ ਸਬੰਧੀ ਕੰਮ ਕੀਤਾ ਜਾਂਦਾ ਹੈ, ਉਥੇ ਹੀ ਕਾਫੀ ਵਿਦਿਆਰਥੀ ਵੀ ਮੈਕਅੱਪ ਨਾਲ ਜੁੜੇ ਵੱਖ-ਵੱਖ ਕੋਰਸ ਸਬੰਧੀ ਸਿੱਖਿਆ ਲੈ ਰਹੇ ਹਨ। ਜਿਸ ਵਿੱਚ ਸਿੱਖਣ ਆਉਂਦੇ ਵਿਦਿਆਰਥੀਆਂ ਨੂੰ ਹੇਅਰ, ਮੈਕੱਅਪ, ਨੈਲਸ, ਸਕਿੱਨ ਸਬੰਧੀ ਕੋਰਸ ਕਰਾਇਆ ਜਾਂਦਾ ਹੈ ਅਤੇ ਜੋ ਵਿਦਿਆਰਥੀ ਚੰਗੀ ਤਰ੍ਹਾਂ ਸਿੱਖ ਕੇ ਆਪਣੀ ਟ੍ਰੈਨਿੰਗ ਪੂਰੀ ਕਰਦੇ ਹਨ, ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ, ਇਹ ਸਰਟੀਫਿਕੇਟ ਆਈ.ਐਸ.ਓ. ਅਤੇ ਸਰਕਾਰ ਦੁਆਰਾ ਪ੍ਰਮਾਣਿਤ ਹੁੰਦੇ ਹਨ, ਜੋ ਵਿਦਿਆਰਥੀਆਂ ਦੇ ਅੱਗੇ ਜਾ ਕੇ ਬਹੁਤ ਕੰਮ ਆਉਂਦੇ ਹਨ। ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇਣ ਸਬੰਧੀ ਬਿਨਸ-ਟੂ-ਕੱਪ ਕੈਫੇ ਸ਼ੰਕਰ ਰੋਡ ਤੇ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿੱਖ ਵੱਖ-ਵੱਖ ਕੋਰਸ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਜਾਨਵੀ ਬਿਊਟੀ ਸੈਲੂਨ ਨਕੋਦਰ ਦੀ ਐਮ.ਡੀ. ਰਮਨਪ੍ਰੀਤ ਨੇ ਕਿਹਾ ਕਿ ਜੇਕਰ ਕੋਈ ਵੀ ਵਿਦਿਆਰਤੀ ਬਿਊਟੀ ਸੈਲੂਨ ਸਬੰਧੀ ਕੋਰਸ ਕਰਨਾ ਚਾਹੁੰਦਾ ਹੋਵੇ, ਉਹ ਸਾਡੇ ਨਾਲ ਦਿੱਤੇ ਨੰਬਰ ਤੇ ਸੰਪਰਕ ਕਰ ਸਕਦਾ ਹੈ (ਮੋ-99142-30555)

Leave a comment

Your email address will not be published. Required fields are marked *