August 6, 2025
#Latest News

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਂਬੜਾ ਦੀ ਪੁਲਿਸ ਵੱਲੋਂ 01 ਪੀ.ਓ ਐਨ.ਡੀ.ਪੀ.ਐਸ ਐਕਟ ਤਹਿਤ ਗ੍ਰਿਫਤਾਰ ਕੀਤਾ

ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜਾ ਅਨਸਰਾ/ਨਸ਼ਾ ਤਸਕਰਾ/ਚੋਰਾਂ ਅਤੇ ਭਗੌੜਿਆਂ ਦੇ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ਼੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ਼੍ਰੀ ਪਲਵਿੰਦਰ ਸਿੰਘ, ਪੀ.ਪੀ.ਐਸ. ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਸਬ: ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫਸਰ ਥਾਣਾ ਲਾਂਬੜਾ ਦੀ ਟੀਮ ਵੱਲੋਂ 01 ਪੀ.ਓ ਐਨ.ਡੀ.ਪੀ.ਐਸ ਐਕਟ ਤਹਿਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਪਲਵਿੰਦਰ ਸਿੰਘ, ਪੀ.ਪੀ.ਐਸ, ਉਂਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ASI ਨਰੰਜਣ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਨੰ 87 ਮਿਤੀ 18.07.2017 ਅ/ਧ 18 NDPS Act ਥਾਣਾ ਲਾਂਬੜਾ ਵਿੱਚ ਦੋਸ਼ੀ ਮੁਕੇਸ਼ ਸ਼ਰਮਾ ਉਰਫ ਮੁੰਨਾ ਪੁੱਤਰ ਉਮੇਸ਼ ਵਾਸੀ ਪਿੰਡ ਟੇਪਾਂ ਥਾਣਾ ਟਿਕਾਰੀ ਜਿਲ੍ਹਾ ਗਯਾ ਬਿਹਾਰ ਹਾਲ ਵਾਸੀ ਕਿਰਾਏਦਾਰ H.No.121 ਵਰਿਆਮ ਨਗਰ ਲੱਧੇਵਾਲੀ ਜਿਸਨੂੰ ਮਿਤੀ 20.10.2022 ਨੂੰ ਬਾਅਦਾਲਤ ਸ੍ਰੀ ਧਰਮਿੰਦਰ ਪਾਲ ਸਿੰਗਲਾ ASI ਜਲੰਧਰ ਵੱਲੋਂ 299 CrPC ਤਹਿਤ ਪੀ.ਓ ਕਰਾਰ ਦਿੱਤਾ ਗਿਆ ਸੀ ਨੂੰ ਗ੍ਰਿਫਤਾਰ ਕੀਤਾ ਗਿਆ।

Leave a comment

Your email address will not be published. Required fields are marked *