ਜਿਸ ਕੋ ਰਾਖੇ ਸਾਂਈਆ ਮਾਰ ਸਕੇ ਨਾ ਕੋਇ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਬੀਤੇ ਕੱਲ੍ਹ ਦੁਪਿਹਰ ਵੇਲੇ ਮਿਸਰਾ ਮੁਹੱਲਾ ਨੂਰਮਹਿਲ ਦੇ ਵਸਨੀਕ ਪਰਵੇਸ਼ ਭਾਰਦਵਾਜ ( ਬੱਬਾ) ਦਾ ਲੜਕਾ ਅਦਿੱਤਿਆ ਭਾਰਦਵਾਜ ਆਪਣੀ ਫੋਰਡ ਫੀਗੋ ਕਾਰ ਤੇ ਨਕੋਦਰ ਤੋਂ ਨੂਰਮਹਿਲ ਨੂੰ ਆ ਰਿਹਾ ਸੀ ਕਿ ਅਚਾਨਕ ਉਸਦੀ ਕਾਰ ਬੇਕਾਬੂ ਹੋ ਕੇ ਦਰੱਖਤਾਂ ਵਿਚ ਵੱਜਣ ਤੋਂ ਪਲਟੀਆ ਖਾਂਦੀ ਹੋਈ ਖੇਤਾਂ ਵਿਚ ਜਾ ਡਿੱਗੀ। ਹਾਦਸੇ ਦੌਰਾਨ ਚਾਲਕ ਕਾਰ ਵਿਚੋਂ ਗਿਆ ਛਲਾਗ ਲਗਾਉਣ ਵਿਚ ਕਾਮਯਾਬ ਹੋ ਗਿਆ। ਜਿਸ ਕਰਕੇ ਉਸਦੀ ਜਾਨ ਬਚ ਗਈ। ਜਦ ਕਿ ਕਾਰ ਸਾਰੀ ਦੀ ਸਾਰੀ ਟੁੱਟ ਗਈ। ਇਹ ਵੀ ਗਨੀਮਤ ਰਹੀ ਕਿ ਜਿੱਥੇ ਕਾਰ ਪਲਟੀਆ ਖਾ ਕੇ ਡਿੱਗੀ ਉੱਥੇ ਕਈ ਖੇਤਾਂ ਵਿਚ ਪੱਕੀ ਹੋਈ ਕਣਕ ਖੜੀ ਸੀ । ਜੇ ਕਿਤੇ ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਜਾਂਦੀ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ। ਹਾਦਸਾ ਗੑਸਤ ਕਾਰ ਦੀ ਹਾਲਤ ਦੇਖਣ ਤੋਂ ਬਾਅਦ ਚਸ਼ਮਦੀਦਾਂ ਦੇ ਮੁਤਾਬਕ ਜੇ ਉਸ ਸਮੇਂ ਕਾਰ ਵਿਚ ਚਾਲਕ ਤੋਂ ਇਲਾਵਾ ਕੁੱਝ ਹੋਰ ਸਵਾਰੀਆਂ ਵੀ ਹੁੰਦੀਆਂ ਤਾਂ ਲਾਜ਼ਮੀ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਪੑਮਾਤਮਾ ਦਾ ਸ਼ੁਕਰ ਹੈ ਕਿ ਗੱਡੀ ਦੇ ਭਾਰੀ ਨੁਕਸਾਨ ਤੋਂ ਬਿਨਾਂ ਹੋਰ ਸਬ ਪਾਸਿਆਂ ਤੋਂ ਬਹੁਤ ਵੱਡਾ ਬਚਾਅ ਹੋ ਗਿਆ।
