ਜੀਵਾਂ ਅਰਾਈ ਦੇ ਸਾਬਕਾ ਸਰਪੰਚ ਸੁਰਿੰਦਰ ਕੁਮਾਰ ਨੇ ਲੱਗੀ ਖਬਰ ਨੂੰ ਲੈ ਕੇ ਦਿੱਤਾ ਸਪਸ਼ਟੀਕਰਨ

ਗੁਰੂਹਰਸਹਾਏ (ਮਨੋਜ ਕੁਮਾਰ) ਬੀਤੇ ਦਿਨੀਂ ਬਹੁਜਨ ਸਮਾਜ ਪਾਰਟੀ ਲੋਕ ਸਭਾ ਹਲਕਾ ਜਿਲਾ ਫਿਰੋਜ਼ਪੁਰ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਪਿੰਡ ਜੀਵਾਂ ਅਰਾਈ ਦੇ ਸਰਪੰਚ ਸੁਰਿੰਦਰ ਕੁਮਾਰ ਨੇ ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ਨੂੰ ਸਮਰਥਨ ਦਿੱਤਾ ਹੈ। ਜੋ ਕੀ ਖਬਰ ਸਾਡੇ ਏਕਤਾ ਲਹਿਰ ਪੇਪਰ ਉਪਰ ਛਾਪ ਦਿੱਤੀ ਗਈ ਸੀ l ਜਦੋਂ ਇਸ ਬਾਰੇ ਵਿੱਚ ਪਿੰਡ ਜੀਵਾਂ ਅਰਾਈ ਦੇ ਸਾਬਕਾ ਸਰਪੰਚ ਸੁਰਿੰਦਰ ਕੁਮਾਰ ਥਿੰਦ ਨੇ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਖਬਰ ਬਿਲਕੁਲ ਝੂਠੀ ਹੈl ਜੋ ਇਹ ਫੋਟੋ ਮੇਰੇ ਨਾਲ ਬਸਪਾ ਦੇ ਉਮੀਦਵਾਰ ਦੀ ਹੈ ਉਹ ਸਾਡੇ ਪਿੰਡ ਦੇ ਵਸਨੀਕ ਸਨ ਅਤੇ ਉਹ ਪਿੰਡ ਵਿੱਚ ਆਏ ਸਨ ਉਸ ਵੇਲੇ ਦੀ ਹੈ l ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਉਹਨਾਂ ਦੀ ਸ਼ਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ l ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਦਾਦੇ ਪੜਦਾਦੇ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਸਨ ਅਤੇ ਮੈਂ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਹਾਂ ਅਤੇ ਸਾਰੀ ਉਮਰ ਰਹਾਂਗਾl ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਸਰਦਾਰ ਜੋਰਾ ਸਿੰਘ ਮਾਨ ਅਤੇ ਉਹਨਾਂ ਦੇ ਪਰਿਵਾਰ ਦਾ ਅਹਿਸਾਨ ਸਾਰੀ ਉਮਰ ਨਹੀਂ ਦੇ ਸਕਦਾ l ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹਨ ਅਤੇ ਇਸ ਸਮੇਂ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਦੇ ਨਾਲ ਖੜਾ ਹਾਂ ਅਤੇ ਉਨਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕਰਨ ਵਿੱਚ ਯੋਗਦਾਨ ਪਾਵਾਂਗਾ l
