ਜੁਡੀਸ਼ੀਅਲ ਕੋਰਟ ਕੰਪਲੈਕਸ ਨਕੋਦਰ ਵਿੱਚ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ

ਨਕੋਦਰ, ਵਿਸ਼ਵ ਭਰ ਵਿੱਚ ਯੋਗਾ ਬਾਰੇ ਜਾਗਰੂਕਤਾ ਫੈਲਾਉਣ ਲਈ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ, ਅਜਿਹੇ ‘ਚ ਦੁਨੀਆ ਭਰ ਵਿੱਚ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸੇ ਤਰ੍ਹਾਂ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਜੁਡੀਸ਼ੀਅਲ ਕੋਰਟ ਕੰਪਲੈਕਸ ਨਕੋਦਰ ਵਿੱਚ ਮਾਨਯੋਗ ਜੱਜ ਸਾਹਿਬਾਨ ਅਤੇ ਕੋਰਟ ਦੇ ਸਟਾਫ਼ ਅਤੇ ਬਾਰ ਐਸੋਸੀਏਸ਼ਨ ਨਕੋਦਰ ਦੇ ਵਕੀਲ ਸਾਹਿਬਾਨਾਂ ਨੇ ਇਕਠੇ ਹੋ ਕੇ ਮਨਾਇਆ । ਇਸ ਮੌਕੇ ਤੇ ਜੱਜ ਸਾਹਿਬ ਡਾ. ਜੁਬਲੀ (ਪੀ.ਸੀ.ਐਸ.) JMIC ਨਕੋਦਰ ਅਤੇ ਕੋਰਟ ਦਾ ਸਟਾਫ਼ ਅਤੇ ਬਾਰ ਐਸੋਸੀਏਸ਼ਨ ਨਕੋਦਰ ਦੇ ਸਾਰੇ ਅਹੁਦੇਦਾਰ ਵਕੀਲ ਸਾਹਿਬਾਨਾਂ ਨੇ ਯੋਗਾ ਕੈਂਪ ਵਿਚ ਸ਼ੀਰਕਿਤ ਕੀਤੀ।
