August 6, 2025
#National

ਜੈਕਾਰਿਆਂ ਦੀ ਗੂੰਜ ਵਿੱਚ ਵਿਜਡਮ ਇੰਟਰਨੈਸ਼ਨਲ ਸਕੂਲ ਦਾ ਹੋਇਆ ਅੰਗਾਜ਼

ਜਗਰਾਉਂ ਦੇ ਪਿੰਡ ਲੀਲਾ ਮੇਘ ਸਿੰਘ ਵਿਖੇ ਜ਼ੀਰੋ ਦਾਖਲਾ ਅਤੇ ਪ੍ਰੀਖਿਆ ਫੀਸ , ਮੁਫਤ ਸਕੂਲੀ ਵੈਨ ਅਤੇ ਕਿਤਾਬਾਂ ਤੇ ਵੀ 30 ਫੀਸਦੀ ਛੂਟ ਦੇਣ ਵਾਲੇ ਵਿਜਡਮ ਇੰਟਰਨੈਸ਼ਨਲ ਸਕੂਲ ਦਾ ਅੱਜ ਸ਼ਾਨਦਾਰ ਅੰਗਾਜ਼ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ ਛਾਇਆ ਹੇਠ ਗੁਰਬਾਣੀ ਦੇ ਪ੍ਰਵਾਹ ਵਿੱਚ ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਸੰਪਰਦਾਇ ਦੇ ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਵਿਜਡਮ ਇੰਟਰਨੈਸ਼ਨਲ ਸਕੂਲ ਦਾ ਉਦਘਾਟਨ ਕੀਤਾ। ਸਕੂਲ ਦੇ ਚੇਅਰਮੈਨ ਸਤੀਸ਼ ਕਾਲੜਾ, ਪ੍ਰਿੰਸੀਪਲ ਅਨੀਤਾ ਕਾਲੜਾ, ਅਤੇ ਨਿਖਿਲ ਕਾਲੜਾ ਦੀ ਅਗਵਾਈ ਹੇਠ ਕਰਵਾਏ ਗਏ ਉਦਘਾਟਨੀ ਸਮਾਗਮ ਵਿੱਚ ਧਾਰਮਿਕ ਸ਼ਖਸੀਅਤਾਂ, ਰਾਜਨੀਤਿਕ ਹਸਤੀਆਂ, ਸਿੱਖਿਆ ਮਾਹਰਾਂ ਤੋਂ ਇਲਾਵਾ ਇਲਾਕੇ ਦੀਆਂ ਸਮੂਹ ਪੰਚਾਇਤਾਂ ਦੇ ਸਰਪੰਚ ਪੰਚ ਅਤੇ ਵੱਡੀ ਗਿਣਤੀ ਚ ਪੁੱਜੇ ਮਾਪਿਆਂ ਨੇ ਵਿਦਿਆਰਥੀਆਂ ਦੀ ਬੇਹਤਰੀ ਲਈ ਮਾਪਿਆਂ ਦੀ ਜੇਬ ਤੇ ਵੀ ਬੋਝ ਨਾ ਪਾਉਣ ਵਾਲੇ ਵਿਸਡਮ ਸਕੂਲ ਦੀਆਂ ਨੀਤੀਆਂ ਨੂੰ ਰੱਜ ਸਲਾਇਆ। ਇਸ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਕਿਹਾ ਕਿ ਵਿਜਡਮ ਇੰਟਰਨੈਸ਼ਨਲ ਸਕੂਲ ਨੇ ਪੇਂਡੂ ਖੇਤਰ ਵਿੱਚ ਕੌਮਾਂਤਰੀ ਪੱਧਰ ਦੀਆਂ ਸਿੱਖਿਆ ਸਹੂਲਤਾਂ ਨਾਲ ਲੈਸ਼ ਕਰਦਿਆਂ ਸਿੱਖਿਆ ਦੇ ਹੋ ਰਹੇ ਵਪਾਰੀ ਕਰਨ ਦੀ ਹਵਾ ਤੋਂ ਦੂਰ ਰੱਖਿਆ। ਜਿਸ ਤਰ੍ਹਾਂ ਸਕੂਲ ਨੇ ਜੀਰੋ ਦਾਖਲਾ ਅਤੇ ਪ੍ਰੀਖਿਆ ਫੀਸ ਤੋਂ ਇਲਾਵਾ ਵੈਨ ਦਾ ਕੋਈ ਖਰਚ ਨਾ ਰੱਖਦਿਆਂ ਉਨਾ ਮਾਪਿਆਂ ਦੇ ਆਪਣੇ ਬੱਚਿਆਂ ਨੂੰ ਚੰਗੇ ਸਕੂਲ ਵਿੱਚ ਪੜਾਉਣ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ। ਇਸ ਦੇ ਲਈ ਵਿਜਡਮ ਸਕੂਲ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਸੂਬਾਈ ਆਗੂ ਜੀਵਨ ਗੁਪਤਾ, ਵਿਧਾਇਕਾ ਸਰਬਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਐਸਆਰ ਕਲੇਰ ਨੇ ਕਿਹਾ ਕਿ ਚੇਅਰਮੈਨ ਸਤੀਸ਼ ਕਾਲੜਾ ਅਤੇ ਪ੍ਰਿੰਸੀਪਲ ਅਨੀਤਾ ਕਾਲੜਾ ਦਾ ਇੱਕ ਵਾਰ ਫਿਰ ਸਿੱਖਿਆ ਦੇ ਖੇਤਰ ਵਿੱਚ 27 ਸਾਲਾਂ ਦਾ ਤਜਰਬਾ ਇਲਾਕੇ ਦੇ ਬੱਚਿਆਂ ਦਾ ਮਾਰਗਦਰਸ਼ਨ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ। ਇਸ ਮੌਕੇ ਚੇਅਰਮੈਨ ਸਤੀਸ਼ ਕਾਲੜਾ ਅਤੇ ਪ੍ਰਿੰਸੀਪਲ ਅਨੀਤਾ ਕਾਲੜਾ ਨੇ ਇਲਾਕੇ ਦੇ ਅਵਾਮ ਨਾਲ ਵਾਅਦਾ ਕੀਤਾ ਕਿ ਉਹ ਸਿੱਖਿਆ ਦੇ ਖੇਤਰ ਵਿੱਚ ਬਿਨਾਂ ਕਿਸੇ ਲਾਲਚ ਤੋਂ ਵਿਦਿਆਰਥੀਆਂ ਨੂੰ ਪੜਾਈ ਰਾਹੀਂ ਉਹਨਾਂ ਦੇ ਸੁਪਨਿਆਂ ਦੀ ਮੰਜ਼ਿਲ ਨੂੰ ਸਰ ਕਰਨ ਵਿੱਚ ਜੀ ਜਾਨ ਲਗਾ ਦੇਣਗੇ। ਉਹਨਾਂ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ, ਖੇਡਾਂ, ਸੱਭਿਆਚਾਰ ਅਤੇ ਹੋਰ ਖੇਤਰ ਵਿੱਚ ਪਰਪੱਕ ਕਰਨ ਲਈ ਬਹੁਤ ਵੱਡੇ ਪੱਧਰ ਤੇ ਉਪਰਾਲੇ ਕੀਤੇ ਗਏ ਹਨ ਅਤੇ ਹੋਰ ਵੀ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਇਸ ਮੌਕੇ ਡੀਏਵੀ ਸੰਸਥਾ ਦੇ ਸਤੀਸ਼ ਸ਼ਰਮਾ, ਭਾਜਪਾ ਆਗੂਆਂ ਵਿੱਚ ਮੇਜਰ ਸਿੰਘ ਦੇਤਵਾਲ, ਸੁਖਵੰਤ ਸਿੰਘ ਬਿੱਲੂ, ਗੌਰਵ ਖੁੱਲਰ, ਵਿਸ਼ਾਲ ਗੁਲਾਟੀ, ਗੁਲਸ਼ਨ ਕਾਲੜਾ, ਬਲਜਿੰਦਰ ਕੁਮਾਰ ਹੈਪੀ, ਰਾਜ ਕਾਲੜਾ, ਪ੍ਰਿੰਸੀਪਲ ਰਾਜਪਾਲ ਕੌਰ, ਰਜਨੀ ਬੇਰੀ, ਵਿਸ਼ਾਲ ਜੈਨ ਬਿੰਦਰ ਮਨੀਲਾ ਡਾਕਟਰ ਨਰਿੰਦਰ ਸਿੰਘ ਬੀਕੇ ਗੈਂਸ ਏਜੰਸੀ, ਦੀਦਾਰ ਸਿੰਘ ਮਲਕ, ਸਰਪੰਚ ਵਰਕਪਾਲ ਸਿੰਘ , ਸੁਰਿੰਦਰ ਸਿੰਘ ਟੀਟੂ, ਜਤਿੰਦਰ ਬਾਸਲ, ਗੁਰਿੰਦਰ ਸਿੰਘ ਸਿੱਧੂ, ਸੁਰਿੰਦਰ ਸਿੰਘ ਗੋਸਾ ਆਦ ਹਾਜਰ ਸਨ। ਅੱਜ ਦੇ ਪੂਰੇ ਸਮਾਗਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਸੇਵਾ ਮੁਕਤ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਨੇ ਬਾਖੂਬੀ ਨਿਭਾਈ। ਇਸ ਮੌਕੇ ਵਿਜਡਮ ਇੰਟਰਨੈਸ਼ਨਲ ਸਕੂਲ ਦੀ ਮੈਨੇਜਮੈਂਟ ਦੇ ਆਇਰਨ ਕਾਲੜਾ ਕਨੇਡਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਕੂਲ ਦੇ ਵਿਦਿਆਰਥੀਆਂ ਨੂੰ ਵਿਦੇਸ਼ ਵਿੱਚ ਪੜ੍ਹਾਈ ਕਰਨ ਦੇ ਸੁਪਨਿਆਂ ਨੂੰ ਵੀ ਸਾਕਾਰ ਕਰਨ ਲਈ ਵਿਸ਼ੇਸ਼ ਸੈਮੀਨਾਰ ਕਰਵਾਏ ਜਾਣਗੇ।

Leave a comment

Your email address will not be published. Required fields are marked *