ਜੈ ਸ਼ੑੀ ਰਾਮ ਦੇ ਜੈਕਾਰਿਆਂ ਨਾਲ ਗੂੰਜਿਆ ਨੂਰਮਹਿਲਵੱਖ-ਵੱਖ ਆਗੂਆਂ ਨੇ ਭਰੀਆਂ ਹਾਜ਼ਰੀਆਂ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਨੂਰਮਹਿਲ ਦੇ ਮਹੁੱਲਾ ਪਾਸੀਆ ਮੰਦਿਰ ਤੋਂ ਰਾਮ ਨੌਵੀੰ ਦੇ ਦਿਹਾੜੇ ਤੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਸ਼ੋਭਾ ਯਾਤਰਾ ਦੌਰਾਨ ਸ. ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਵੱਖ-ਵੱਖ ਬਾਜ਼ਾਰਾਂ ਮੁਹੱਲਿਆਂ ਵਿੱਚੋਂ ਹੁੰਦੀ ਹੋਈ ਸ਼ੋਭਾ ਯਾਤਰਾ ਰਾਮ ਮੰਦਿਰ ਧਰਮਸ਼ਾਲਾ ਵਿਚ ਸਮਾਪਤ ਹੋਈ। ਇਸ ਮੌਕੇ ਸੁਸ਼ੀਲ ਕੁਮਾਰ ਰਿੰਕੂ ਬੀ. ਜੀ. ਪੀ ਉਮੀਦਵਾਰ ਲੋਕ ਸਭਾ ਹਲਕਾ ਜਲੰਧਰ ਦੀ ਧਰਮਪਤਨੀ ਸੁਨੀਤਾ ਰਾਣੀ, ਸ. ਗੁਰਪੑਤਾਪ ਸਿੰਘ ਵਡਾਲਾ ਸਾਬਕਾ ਵਿਧਾਇਕ ਨਕੋਦਰ, ਮੁਕੇਸ਼ ਭਰਦਵਾਜ ਭਾਜਪਾ ਆਗੂ, ਮਨੀਸ਼ ਧੀਰ ਜ਼ਿਲ੍ਹਾ ਪੑਧਾਨ ਭਾਜਪਾ, ਜੰਗ ਬਹਾਦਰ ਕੋਹਲੀ ਕੌਸਲਰ, ਜੱਸੀ ਨੂਰਮਹਿਲੀਆ, ਡਾ. ਨਵਜੋਤ ਸਿੰਘ ਦਾਹੀਆ ਇੰਚਾਰਜ ਕਾਂਗਰਸ ਵਿਧਾਨ ਸਭਾ ਹਲਕਾ ਨਕੋਦਰ, ਜਗਦੀਸ਼ ਸਿੰਘ ਰਾਮੇਵਾਲ ਨੰਬਰਦਾਰ, ਰਾਕੇਸ਼ ਕਲੇਰ, ਮੰਥਨ ਕਲੇਰ, ਅਸ਼ੋਕ ਸੰਧੂ, ਜਸਵੀਰ ਸਹਿਜਲ, ਦਿਨੇਸ਼ ਸੰਧੂ ਨੰਬਰਦਾਰ, ਗੁਰਦੀਪ ਸਿੰਘ ਥੰਮਣਵਾਲ, ਰਾਜ ਕੁਮਾਰ ਮੈਂਹਨ, ਵਿਨੋਦ ਜੱਸਲ, ਰਾਜਾ ਅਟਵਾਲ, ਰਾਜ ਕੁਮਾਰ ਸਹੋਤਾ, ਮਨਦੀਪ ਸ਼ੁਕਲਾ ਭਾਜਪਾ ਮੰਡਲ ਪੑਧਾਨ ਬਲਾਕ ਨੂਰਮਹਿਲ, ਨਰੇਸ਼ ਸ਼ਰਮਾ, ਰਿੰਕੂ ਖੋਸਲਾ, ਡਾ. ਸ਼ਕਤੀ, ਗੁਰਨਾਮ ਸਿੰਘ ਨਾਗਰਾ, ਸੀਤਲ ਦਾਸ, ਅਨਿਲ ਮਿਸਰ, ਰਾਜੀਵ ਮਿਸਰ ਕੌਸ਼ਲਰ, ਅਨਿਲ ਮੈਂਹਨ ਕੌਸ਼ਲਰ, ਗੌਤਮ ਸ਼ਰਮਾ ਸਾਬਕਾ ਕੌਸ਼ਲਰ, ਬਾਬਾ ਕੋਕ, ਭੂਸ਼ਨ ਲਾਲ ਸ਼ਰਮਾ, ਚੇਤਨ ਤਿਵਾੜੀ, ਅਭਿਸ਼ੇਕ ਸ਼ਰਮਾ, ਰਾਜੂ ਉੱਪਲ ਆਦਿ ਵੀ ਹਾਜ਼ਰ ਸਨ। ਰਾਮ ਭਗਤਾਂ ਲਈ ਅਤੁੱਟ ਲੰਗਰ ਲਗਾਏ ਗਏ।
