ਟਰੈਕਟਰ ਟਰਾਲੀ ਦੀ ਗੱਡੀ ਨਾਲ ਹੋਈ ਆਹਮੋ ਸਾਹਮਣੇ ਹੋਈ ਟੱਕਰ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਮਿਲੀ ਜਾਣਕਾਰੀ ਅਨੁਸਾਰ ਸਵੇਰੇ ਕਰੀਬ 5:15 ਵਜੇ ਧਰਮਕੋਟ ਦੇ ਇਕ ਭੱਠੇ ਤੋਂ ਇੱਟਾਂ ਨਾਲ ਲੱਦੀ ਟਰੈਕਟਰ-ਟਰਾਲੀ (ਟਰੈਕਟਰ ਸੋਨਾਲੀਕਾ), ਜੋ ਤੇਜ਼ ਰਫ਼ਤਾਰ ਨਾਲ ਸ਼ਾਹਕੋਟ ਵਿਖੇ ਆ ਰਹੀ ਸੀ, ਜਿਸ ਨੂੰ ਡਰਾਈਵਰ ਕਰਨ ਪੁੱਤਰ ਅਜੈਬ ਸਿੰਘ ਵਾਸੀ ਧਰਮਕੋਟ ਚਲਾ ਰਿਹਾ ਸੀ ਤੇ ਟਰੈਕਟਰ ’ਤੇ ਡਰਾਈਵਰ ਨਾਲ ਇਕ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਸੁੱਖਾ ਵਾਸੀ ਧਰਮਕੋਟ ਬੈਠ ਸੀ। ਓਧਰੋਂ ਦੂਸਰੇ ਪਾਸੇ ਗਰੈਂਡ ਵਿਟਾਰਾ ਗੱਡੀ (ਨੰਬਰ-ਟੀ.ਓ-124-ਐਚ.ਆਰ-1297-ਜੀ) ਦੁਲਹਣ ਨੂੰ ਤਿਆਰ ਹੋਣ ਲਈ ਸ਼ਾਹਕੋਟ ਵਿਖੇ ਬਿਊਟੀ ਪਾਰਲਰ ਛੱਡ ਕੇ ਸ਼ਾਹਕੋਟ ਤੋਂ ਧਰਮਕੋਟ ਵਾਲੇ ਪਾਸੇ ਇਕ ਪਿੰਡ ਨੂੰ ਜਾ ਰਹੀ ਸੀ, ਜਿਸ ਨੂੰ ਬਲਜਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਚੱਕ ਪਡਾਲਾ (ਪਾਣੀਪਤ, ਹਰਿਆਣਾ) ਚਲਾ ਰਿਹਾ ਸੀ ਤੇ ਇਸ ਗੱਡੀ ਤਿੰਨ ਹੋਰ ਔਰਤਾਂ ਹੋਰ ਵੀ ਸਵਾਰ ਸਨ। ਜਦ ਇਹ ਦੋਵੇਂ ਵਾਹਨ ਸ਼ਾਹਕੋਟ ਦੇ ਮੋਗਾ ਰੋਡ ’ਤੇ ਪੀਜ਼ਾ-360 ਡਿਗਰੀ ਨਜ਼ਦੀਕ ਪੁੱਜੇ ਤਾਂ ਗਲਤ ਸਾਈਡ ’ਤੇ ਆ ਰਹੀ ਗਰੈਂਡ ਵਿਟਾਰਾ ਗੱਡੀ ਦੀ ਟੱਕਰ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਟਰੈਕਟਰ-ਟਰਾਲੀ ਸੜਕ ਦੇ ਇਕ ਪਾਸੇ ’ਤੇ ਬਣੇ ਮੀਟ ਦੇ ਖੋਖੇ ’ਤੇ ਪਲਟ ਗਈ। ਇਹ ਹਾਦਸਾ ਵਾਪਰਨ ’ਤੇ ਟਰੈਕਟਰ ’ਤੇ ਬੈਠਾ ਗੁਰਪ੍ਰੀਤ ਸਿੰਘ ਪੁੱਤਰ ਸੁੱਖਾ ਹੇਠਾਂ ਡਿੱਗ ਗਿਆ ਤੇ ਉਸ ਦੀ ਬਾਂਹ ’ਤੇ ਸੱਟ ਲੱਗ ਗਈ। ਇਸ ਹਾਦਸੇ ’ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਹਾਦਸੇ ਦਾ ਪਤਾ ਲੱਗਣ ’ਤੇ ਐੱਸ.ਐੱਚ.ਓ ਸ਼ਾਹਕੋਟ ਯਾਦਵਿੰਦਰ ਸਿੰਘ ਤੇ ਏ.ਐੱਸ.ਆਈ ਕਸ਼ਮੀਰ ਸਿੰਘ ਮੌਕੇ ’ਤੇ ਪੁੱਜੇ ਤੇ ਵਾਪਰੇ ਹਾਦਸੇ ਦੀ ਜਾਂਚ ਕੀਤੀ। ਐੱਸ.ਐੱਚ.ਓ ਸ਼ਾਹਕੋਟ ਨੇ ਦੱਸਿਆ ਕਿ ਪੁਲਿਸ ਵਲੋਂ ਗੱਡੀ ਤੇ ਟਰੈਕਟਰ-ਟਰਾਲੀ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
