ਟੀਨੂੰ ਨੂੰ ਟਿਕਟ ਦੇਣ ਤੇ ਹਾਈ ਕਮਾਂਡ ਦਾ ਧੰਨਬਾਦ – ਬਾਲੂ

ਨੂਰਮਹਿਲ (ਤੀਰਥ ਚੀਮਾ) ਜਿਲ੍ਹਾ ਵਾਈਸ ਪ੍ਰਧਾਨ ਜਲੰਧਰ ਕਰਨੈਲ ਰਾਮ ਬਾਲੂ ਨੇ ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਵਲੋਂ ਪਵਨ ਕੁਮਾਰ ਟੀਨੂੰ ਨੂੰ ਟਿਕਟ ਦੇਣ ਲਈ ਹਾਈ ਕੰਮਾਂਡ ਦਾ ਧੰਨਬਾਦ ਕਰਦਿਆਂ ਆਖਿਆ ਹੈ ਕਿ ਪਵਨ ਕੁਮਾਰ ਟੀਨੂੰ ਭਾਰੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ l ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ ਤੇਰਾਂ ਦੀਆਂ ਤੇਰਾਂ ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ l ਬਾਲੂ ਨੇ ਕਿਹਾ ਕਿ ਜੋ ਕੰਮ ਭਗਵੰਤ ਮਾਨ ਸਰਕਾਰ ਨੇ ਕੀਤੇ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ l ਬਾਲੂ ਨੇ ਕੇਂਦਰ ਸਰਕਾਰ ਤੇ ਟਿੱਪਣੀ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਘਬਰਾਈ ਹੋਈ ਹੈ ਅਤੇ ਉਹ ਕੇਜਰੀਵਾਲ ਅਤੇ ਹੋਰ ਆਗੂਆਂ ਤੇ ਝੂਠੇ ਕੇਸ ਬਣਾ ਕੇ ਉਹਨਾਂ ਨੂੰ ਜੇਹਲਾਂ ਵਿੱਚ ਡੱਕ ਰਹੀ ਹੈ ਅਤੇ ਇਸ ਵਾਰ ਭਾਜਪਾ ਬੁਰੀ ਤਰਾਂ ਹਾਰੇਗੀ ਅਤੇ ਲੋਕ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਤੋਂ ਅੱਕ ਚੁੱਕੇ ਹਨ ਅਤੇ ਇਸ ਵਾਰ ਭਾਜਪਾ ਨੂੰ ਮੂੰਹ ਨਹੀਂ ਲਾਉਣਗੇ l
