ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਵਿਖੇ ਵੋਟਾਂ ਪਾ ਕੇ ਹੈਡ ਗਰਲ ਅਤੇ ਹੈਡ ਬੁਆਏ ਦਾ ਚੁਣਾਵ ਕਰਵਾਇਆ ਗਿਆ।

ਸਥਾਨਕ ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਵਿਖੇ ਮਤਦਾਤਾ ਜਾਗਰੂਕਤਾ ਅਭਿਆਨ”ਤਹਿਤ ਵਿਦਿਆਰਥੀਆਂ ਨੂ ਚੁਨਾਵ ਪ੍ਹੀਕਿਰਿਆ ਤੋਂ ਜਾਣੂ ਕਰਵਾਉਣ ਲਈ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਸ਼੍ਰੀ ਆਨੰਦ ਅਤੇ ਸ਼੍ਰੀ ਰੁਪਿੰਦਰ ਨੇ ਚੁਣਾਵ ਆਯੋਗ ਦੀ ਭੂਮਿਕਾ ਨਿਭਾਈ।ਮੈਡਮ ਕਾਜਲ ਅਤੇ ਇੰਦਰਜੀਤ ਕੌਰ ਨੂੰ ਪੋਲਿੰਗ ਅਫ਼ਸਰ ਨਿਯੁਕਤ ਕੀਤਾ ਗਿਆ।ਪੁਰਵ ਵਿਦਿਆਰਥੀ ਪ੍ਰੀਸ਼ਦ ਤੋਂ ਸ਼੍ਰੀ ਧੀਰਜ ਵਧਵਾ ਨੂੰ ਚੁਨਾਵ ਅਬਜਰਵਰ ਨਿਯੁਕਤ ਕੀਤਾ ਗਿਆ।ਨੋਵੀਂ ਤੋਂ ਬਾਰ੍ਹਵੀਂ ਜਮਾਤ ਤਕ ਦੇ 500ਤੋ ਵਧ ਵਿਦਿਆਰਥੀਆਂ ਨੇ ਵੋਟਾਂ ਪਾ ਕੇ 12 ੳਮੀਦਵਾਰਾੰ ਵਿਚੋਂ ਖੁਸ਼ਰੀਤੀ ਪਰਾਸ਼ਰ ਨੂੰ ਹੈਡ ਗਰਲ ਅਤੇ ਅਰਸ਼ਪ੍ਹੀਤ ਨੂੰ ਹੈਡ ਬੁਆਏ ਚੁਣਿਆ।ਦੁਜੇ ਨਬਰ ਤੇ ਰਹੇ ਉਮੀਦਵਾਰ ਖੁਸ਼ਬੂ ਅਤੇ ਤਨਿਸ਼ ਬਜਾਜ ਨੂੰ ਕਾਰਡੀਨੇਟਰ ਦੀ ਉਪਾਧੀ ਦਿੱਤੀ ਗਈ।ਪ੍ਰਧਾਨ ਮਨਮੋਹਨ ਪਰਾਸ਼ਰ, ਮਹੇਸ਼ ਚੰਦਰ, ਸ਼ਾਮ ਲਾਲ ਲੂੰਬਾ ਪੁਰਾ ਸਮਾਂ ਇਵਿੰਟ ਵਿਚ ਹਾਜ਼ਰ ਸਨ।
ਕੋਰਡੀਨੇਟਰ ਨਿਸ਼ਾਂਤ ਪਰਾਸ਼ਰ, ਨੇ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਟੈਗੋਰ ਮਾਡਲ ਸਕੂਲ, ਨਕੋਦਰ ਦੀ ਪ੍ਰਿੰਸੀਪਲ ਪਲਵਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਸਫਲਤਾ ਤੇ ਵਧਾਈ ਦਿੱਤੀ।
