ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਰਿਲਾਇੰਸ ਦੁਆਰਾ ਸਨਮਾਨਿਤ ਕੀਤਾ ਗਿਆ

ਰਿਲਾਇੰਸ ਟ੍ਰੈਂਡਜ਼ ਨਕੋਦਰ ਵੱਲੋਂ ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ 10ਵੀਂ ਅਤੇ 12ਵੀਂ ਵਿੱਚ ਚੰਗੇ ਅੰਕ ਲਿਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਰਿਲਾਇੰਸ ਟ੍ਰੈਂਡਜ਼, ਨਕੋਦਰ ਦੇ ਮੈਨੇਜਰ ਸ਼੍ਰੀ ਨੰਦ ਲਾਲ ਜੀ ਅਤੇ ਉਨ੍ਹਾਂ ਦੇ ਸਾਰੇ ਸਟਾਫ ਨੇ ਬੱਚਿਆਂ ਤੋਂ ਕੇਕ ਕਟਵਾਇਆ ਅਤੇ ਸਾਰੇ ਚੰਗੇ ਅੰਕ ਲਿਆਉਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ। ਇਸ ਮੌਕੇ ਤੇ ਨੰਦ ਲਾਲ ਜੀ ਵੱਲੋਂ ਸਕੂਲ ਦੇ ਪ੍ਰਿੰਸਿਪਲ ਸ਼੍ਰੀਮਤੀ ਪਲਵਿੰਦਰ ਕੌਰ ਅਤੇ ਪ੍ਰਧਾਨ ਸ਼੍ਰੀ ਮਨਮੋਹਨ ਪਰਾਸ਼ਰ ਅਤੇ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ ਗਈ ਅਤੇ ਬੱਚਿਆਂ ਨੂੰ ਅੱਗੇ ਵੀ ਇੰਝ ਹੀ ਮਿਹਨਤ ਕਰਨ ਲਈ ਅਸੀਰਵਾਦ ਦਿੱਤਾ। ਇਸ ਦੇ ਨਾਲ ਹੀ ਇਸ ਸ਼ੁਭ ਮੌਕੇ ਤੇ ਮੈਨੇਜਰ ਨੰਦ ਲਾਲ ਜੀ ਨੇ ਇਸ ਸ਼ਨੀਚਰਵਾਰ ਨੂੰ ਸਾਰੇ ਸ਼ਹਿਰ ਵਾਸੀਆਂ ਲਈ 3500 ਦੀ ਖਰੀਦ ਨਾਲ 3500 ਦੀ ਛੂਟ ਦੀ ਆਫ਼ਰ ਦੀ ਵੀ ਘੋਸ਼ਣਾ ਕੀਤੀ।
