ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਵਿਖੇ ਜੂਨੀਅਰ ਵਿੰਗ ਦਾ ਕਲਚਰਲ ਫੈਸਟ ਕਰਵਾਇਆ ਗਿਆ

ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਵਿਖੇ ਜੂਨੀਅਰ ਵਿੰਗ ਦਾ ਕਲਚਰਲ ਫੈਸਟ ਕਰਵਾਇਆ ਗਿਆ।ਵਿਦਿਆਰਥੀਆਂ ਨੇ ਐਕਸ਼ਨ ਸਾੰਗ, ਗਿੱਧਾ, ਭੰਗੜਾ ਅਤੇ ਕਵਿਤਾ ਗਾਇਨ ਪੇਸ਼ ਕੀਤਾ।ਇਸ ਤੋਂ ਬਾਅਦ ਵਿਸ਼ੇਸ਼ ਪ੍ਰਾਪਤੀਆਂ ਲਈ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।
ਸ਼੍ਰੀ ਮਤੀ ਅਰੁਣਾ ਮਨੋਜ ਅਰੋੜਾ (ਸਾਬਕਾ ਕੌਂਸਲਰ ਮਾਡਲ ਟਾਊਨ ਜਲੰਧਰ), ਸ਼੍ਰੀਮਤੀ ਏਕਤਾ ਜੈਨ (ਕੌਂਸਲਰ ਨਕੋਦਰ) ਅਤੇ ਗੌਰਵ ਜੈਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਪ੍ਰਧਾਨ ਮਨਮੋਹਨ ਪਰਾਸ਼ਰ, ਮਹੇਸ਼ ਚੰਦਰ, ਸ਼ਾਮ ਲਾਲ ਲੂੰਬਾ ਨੇ ਪੁਰਾ ਸਮਾਂ ਹਾਜ਼ਰ ਸਨ।ਕੋਰਡੀਨੇਟਰ ਨਿਸ਼ਾਂਤ ਪਰਾਸ਼ਰ, ਰੁਪਿੰਦਰ ਰਿਪੀ, ਨੇ ਸਕੂਲ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ।ਟੈਗੋਰ ਮਾਡਲ ਸਕੂਲ, ਨਕੋਦਰ ਦੀ ਪ੍ਰਿੰਸੀਪਲ ਪਲਵਿੰਦਰ ਕੌਰ ਨੇ ਵਿਦਿਆਰਥੀਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ।
