September 27, 2025
#Punjab

ਠੰਡੇ ਮਿੱਠੇ ਜਲ ਦੀ ਲਗਾਈ ਗਈ ਛਬੀਲ

ਸੁਲਤਾਨਪੁਰ ਲੋਧੀ (ਮਲਕੀਤ ਕੌਰ) ਅੱਤ ਦੀ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਕਬੀਲਾ ਰੈਸਟੋਰੈਂਟ ਦੇ ਮਾਲਕ ਨਰਿੰਦਰ ਸਿੰਘ ਉਰਫ ਬਿੱਟੂ ਪਹਾੜ ਵੱਲੋਂ ਆਪਣੇ ਰੈਸਟੋਰੈਂਟ ਕਬੀਲਾ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ । ਇਸ ਦੌਰਾਨ ਨਰਿੰਦਰ ਸਿੰਘ ਬਿੱਟੂ ਪਹਾੜ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਹਨਾਂ ਦੇ ਵੱਲੋਂ ਇਸ ਛਬੀਲ ਨੂੰ ਲਗਾਉਣ ਦਾ ਮੁੱਖ ਮੰਤਵ ਲੋਕਾਂ ਦੀ ਸੇਵਾ ਕਰਨਾ ਹੈ। ਕਿਉਂਕਿ ਗਰਮੀ ਦੇ ਇਸ ਮੌਸਮ ਦੇ ਵਿੱਚ ਇਨਸਾਨ ਦੀ ਇੱਕ ਮਾਤਰ ਜਰੂਰਤ ਪਾਣੀ ਹੀ ਹੁੰਦਾ ਹੈ ਅਤੇ ਇਹ ਪਾਣੀ ਜਦੋਂ ਠੰਡੇ ਮਿੱਠੇ ਜਲ ਦੇ ਵਿੱਚ ਤਬਦੀਲ ਕੀਤਾ ਜਾਵੇ ਤਾਂ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਉਨਾਂ ਦੱਸਿਆ ਕਿ ਇਹ ਛਬੀਲ ਦਾ ਲੰਗਰ ਉਹਨਾਂ ਨੇ ਆਪਣੀ ਧਰਮ ਪਤਨੀ ਸਵ ਸੁਖਜੀਤ ਕੌਰ ਜੀ ਦੀ ਯਾਦ ਵਿੱਚ ਲਗਾਇਆ ਹੈ। ਜੋ ਕੁਝ ਸਮਾਂ ਪਹਿਲਾਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਾ ਬਿਰਾਜੇ ਸਨ।ਜ਼ਿਕਰਯੋਗ ਹੈ ਕਿ ਇਸ ਮਹੀਨੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ । ਇਸ ਮਹੀਨੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਸਿਰ ਵਿੱਚ ਤੱਤੀ ਰੇਤ ਪਾਈ ਗਈ ਸੀ । ਗੁਰੂ ਜੀ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਕਬੀਲਾ ਰੈਸਟੋਰੈਂਟ ਦੇ ਬਾਹਰ ਆਉਂਦੇ ਜਾਂਦੇ ਰਾਹੀਆਂ ਨੂੰ ਰੋਕ ਕੇ ਜਲ ਛਕਾਇਆ ਗਿਆ। ਇਸ ਮੌਕੇ ਸੇਵਾਦਾਰਾਂ ਨੇ ਕਿਹਾ ਕਿ ਸਾਡਾ ਇਤਿਹਾਸ ਕੁਰਬਾਨੀਆਂ ਵਾਲਾ ਹੈ ਅਸੀਂ ਆਪਣੇ ਸ਼ਹੀਦਾਂ ਦੀ ਕੁਰਬਾਨੀ ਨੂੰ ਨਹੀਂ ਭੁਲਾ ਸਕਦੇ । ਇਸ ਤਪਦੀ ਗਰਮੀ ਮੌਕੇ ਛੋਟੇ ਬੱਚਿਆਂ ਅਤੇ ਬੱਚੀਆਂ ਨੇ ਨੌਜਵਾਨਾਂ ਅਤੇ ਬਜ਼ੁਰਗਾਂ ਨਾਲ ਮਿਲ ਕੇ ਰਾਹ ਵਿੱਚ ਜਾਂਦੇ ਲੋਕਾਂ ਨੂੰ ਰੋਕ ਕੇ ਜਲ ਛਕਾ ਕੇ ਸੇਵਾ ਕੀਤੀ।ਇਸ ਮੌਕੇ ਨਰਿੰਦਰ ਸਿੰਘ ਬਿੱਟੂ ਪਹਾੜ , ਨਵਨੀਤ ਸਿੰਘ , ਕੁਲਰਾਜ ਕੌਰ, ਮੇਜਰ ਸਿੰਘ, ਦਲਜੀਤ ਕੌਰ ,ਸੁਰਿੰਦਰ ਸਿੰਘ ਸੁਖਜਿੰਦਰ ਕੌਰ ,ਕੋਮਲਪ੍ਰੀਤ ਕੌਰ, ਗੁਰਨੂਰ ਸਿੰਘ , ਮੰਨਤ ਕੌਰ ਅਤੇ ਏਕਮਜੋਤ ਕੌਰ ਆਦਿ ਸੇਵਾ ਵਿੱਚ ਹਾਜ਼ਰ ਸਨ।

Leave a comment

Your email address will not be published. Required fields are marked *