August 6, 2025
#National

ਡਕੌਂਦਾ ਆਗੂਆਂ ਦਾ ਪਾਵਰਕੌਮ ਦਫ਼ਤਰ ਸਹਿਣਾ ਅੱਗੇ ਧਰਨਾ ਜਾਰੀ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਪਾਵਰਕੌਮ ਦਫ਼ਤਰ ਸਹਿਣਾ ਦੇ ਇੱਕ ਜੇ ਈ ਵੱਲੋਂ ਵਰਤੇ ਗਏ ਅੜੀਅਲ ਰੱਵਈਏ ਕਾਰਨ ਪਾਵਰਕੌਮ ਦਫ਼ਤਰ ਸਹਿਣਾ ਦੇ ਅਧਿਕਾਰੀਆਂ ਅਤੇ ਕਿਸਾਨ ਆਗੂਆਂ ਦਾ ਵਧਿਆ ਹੋਇਆ ਤੈਨਾਉ ਕਿਸੇ ਤਣ ਪੱਤਣ ਲੱਗਣ ਦਾ ਨਾਂ ਨਹੀਂ ਲੈ ਰਿਹਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਦਾ ਧਰਨਾ ਦੂਜੇ ਦਿਨ ਵੀ ਪਾਵਰਕੌਮ ਦਫ਼ਤਰ ਸਹਿਣਾ ਦੇ ਗੇਟ ਅੱਗੇ ਜਾਰੀ ਰਿਹਾ ਪ੍ਰੰਤੂ ਪਾਵਰਕੌਮ ਦੇ ਐਸ ਡੀ ਓ ਅਤੇ ਜੇ ਈ ਦੂਜੇ ਦਿਨ ਵੀ ਪਾਵਰਕੌਮ ਦਫ਼ਤਰ ਸਹਿਣਾ ਵਿੱਚੋਂ ਗਾਇਬ ਹੀ ਰਹੇ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ ਸ਼ਹਿਣਾ, ਭਿੰਦਾ ਸਿੰਘ ਢਿਲਵਾਂ ਜਰਨਲ ਸਕੱਤਰ, ਹਰਬੰਸ ਸਿੰਘ ਚੀਮਾ ਅਤੇ ਕਮਲ ਅਲਕੜਾ ਨੇ ਕਿਹਾ ਕਿ ਅਜਿਹੇ ਰੱਵਈਏ ਨਾਲ ਅਧਿਕਾਰੀ ਕਿਸਾਨਾਂ ਦੀ ਅਵਾਜ਼ ਨੂੰ ਦੱਬ ਨਹੀਂ ਸਕਦੇ, ਉਨ੍ਹਾਂ ਕਿਹਾ ਕਿ ਸਾਡੀ ਜੱਥੇਬੰਦੀ ਨੇ ਜਿਹੜਾ ਵੀ ਸੰਘਰਸ਼ ਆਰੰਭ ਕੀਤਾ ਉਸ ਨੇ ਹਮੇਸ਼ਾ ਜਿੱਤ ਦਾ ਝੰਡਾ ਹੀ ਗੱਡਿਆਂ ਹੈ, ਉਨ੍ਹਾਂ ਕਿਹਾ ਕਿ ਸਾਡਾ ਇਹ ਧਰਨਾ ਵੀ ਉਨਾਂ ਸਮਾਂ ਜਾਰੀ ਰਹੇਗਾ ਜਿਨ੍ਹਾਂ ਸਮਾਂ ਕਿਸਾਨਾਂ ਦੇ ਮਸਲੇ ਪਾਵਰਕੌਮ ਦਫ਼ਤਰ ਸਹਿਣਾ ਦੇ ਅਧਿਕਾਰੀ ਹੱਲ ਨਹੀਂ ਕਰਦੇ, ਉਨ੍ਹਾਂ ਦੱਸਿਆ ਕਿ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਦੀ ਛੁੱਟੀ ਹੋਣ ਕਾਰਨ ਧਰਨਾ ਮੁਲਤਵੀ ਕੀਤਾ ਜਾਂਦਾ ਹੈ,ਉਸ ਉਪਰੰਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਆਗੂ ਆਪਣੇ ਧਰਨੇ ਤੇ ਮੁੜ ਡਟਣਗੇ, ਜ਼ਿਕਰਯੋਗ ਹੈ ਕਿ ਮਸਲੇ ਨੂੰ ਹੱਲ ਕਰਨ ਲਈ ਜੱਥੇਬੰਦੀ ਦੇ ਆਗੂਆਂ ਨੂੰ ਗੱਲਬਾਤ ਲਈ ਪਹਿਲਾਂ ਡੀ ਐਸ਼ ਪੀ ਦਫਤਰ ਤਪਾ ਮੰਡੀ ਅਤੇ ਫਿਰ ਐ ਸੀ ਦਫ਼ਤਰ ਬੁਲਾਇਆ ਗਿਆ ਪ੍ਰੰਤੂ ਗੱਲਬਾਤ ਨੇਪਰੇ ਨਹੀਂ ਚੜੀ ਜਦੋਂ ਪਾਵਰਕੌਮ ਦਫ਼ਤਰ ਸਹਿਣਾ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸਹਿਣਾ ਦਫ਼ਤਰ ਮੋਜੂਦ ਨਹੀਂ ਸਨ, ਇਸ ਮੌਕੇ ਦਰਸ਼ਨ ਸਿੰਘ ਉੱਗੋਕੇ ਜ਼ਿਲ੍ਹਾ ਪ੍ਰਧਾਨ, ਹਰਚਰਨ ਸਿੰਘ ਸੁਖਪੁਰਾ ਜਿਲਾ ਸੀਨੀਅਰ ਮੀਤ ਪ੍ਰਧਾਨ, ਗੁਰਨਾਮ ਸਿੰਘ ਸੁਖਪੁਰਾ ਮੀਤ ਪ੍ਰਧਾਨ,ਮੇਵਾ ਸਿੰਘ ਨੀਲੋਂ ਕੋਠੇ ਜਿਲਾ ਆਗੂ, ਮਲਕੀਤ ਸਿੰਘ ਖਟੜਾ ਇਕਾਈ ਪ੍ਰਧਾਨ ਸਹਿਣਾ,ਨੇਕ ਸਿੰਘ ਬਾਠ, ਪਿੰਡ ਨੈਣੇਵਾਲ ਤੋਂ ਮੱਖਣ ਸਿੰਘ, ਨਿਰਮਲ ਸਿੰਘ, ਅੰਗਰੇਜ਼ ਸਿੰਘ, ਜਰਨੈਲ ਸਿੰਘ, ਗੋਗੀ ਸਿੰਘ, ਸੇਵਕ ਸਿੰਘ, ਜੈਲਾ ਸਿੰਘ, ਜੱਗਾਂ ਸਿੰਘ ਫੋਜੀ, ਮਿੱਠੂ ਸਿੰਘ, ਬਬਲੀ ਸ਼ਹਿਣਾ, ਭੋਲ਼ਾ ਸਿੰਘ ਖਟੜਾ, ਜਲੰਧਰ ਸਿੰਘ ਗਿੱਲ ਕੋਠੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ

Leave a comment

Your email address will not be published. Required fields are marked *