August 6, 2025
#National

ਡਕੌਂਦਾ ਆਗੂਆਂ ਨੇ ਪਾਵਰਕੌਮ ਦੇ ਜੀ ਈ ਨੂੰ ਦਫ਼ਤਰ ਵਿੱਚ ਬੰਦੀ ਬਣਾਇਆ, ਸਾਰਿਆਂ ਦੀਆਂ ਸਮੱਸਿਆਂਵਾਂ ਹੱਲ ਕਰਾਂਗਾ – ਅੰਤਪਾਲ ਸਿੰਘ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਨੇ ਅੱਜ ਪਾਵਰਕੌਮ ਦਫ਼ਤਰ ਸਹਿਣਾ ਦੇ ਇੱਕ ਜੇ ਈ ਦੇ ਅੜੀਅਲ ਰੱਵਈਏ ਤੋਂ ਦੁਖੀ ਹੋ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਅਤੇ ਬਲਾਕ ਸ਼ਹਿਣਾ ਦੇ ਪ੍ਰਧਾਨ ਜਗਸੀਰ ਸਿੰਘ ਸੀਰਾ ਸ਼ਹਿਣਾ ਦੀ ਅਗਵਾਈ ਵਿੱਚ ਜੇ ਈ ਨੂੰ ਪਾਵਰਕੌਮ ਦਫ਼ਤਰ ਸਹਿਣਾ ਵਿੱਚ ਹੀ ਬੰਦੀ ਬਣਾ ਕੇ ਜੱਥੇਬੰਦੀ ਵੱਲੋਂ ਨਾਅਰੇਬਾਜ਼ੀ ਕਰਕੇ ਰੋਸ਼ ਪ੍ਰਗਟ ਕੀਤਾ ਗਿਆ, ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਅਤੇ ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ ਸ਼ਹਿਣਾ ਨੇ ਦੱਸਿਆ ਕਿ ਕਿਸਾਨਾਂ ਦੀਆਂ ਸਮੱਸਿਆਂਵਾਂ ਸਬੰਧੀ ਜੇ ਈ ਨੂੰ ਬਹੁਤ ਵਾਰ ਮਿਲਿਆ ਜਾ ਚੁੱਕਿਆ ਹੈ ਪ੍ਰੰਤੂ ਉਹਨਾਂ ਨੇ ਕਿਸਾਨਾਂ ਦੀਆਂ ਸਮੱਸਿਆਂਵਾਂ ਹੱਲ ਕਰਨ ਦੀ ਬਜਾਏ ਆਪਣਾਂ ਅੜੀਅਲ ਵਰਤੀਰਾ ਜਾਰੀ ਰੱਖਿਆ ਜਿਸ ਕਾਰਨ ਅੱਜ ਇਹ ਸੰਘਰਸ਼ ਕਰਨਾਂ ਪਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਆਗੂਆਂ ਨੇ ਕਿਹਾ ਕਿ ਜੇਕਰ ਜੇ ਈ ਨੇ ਆਪਣਾਂ ਰੱਵਈਆ ਠੀਕ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਜੱਥੇਬੰਦੀ ਵੱਲੋਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਇਸ ਮੌਕੇ ਜ਼ਿਲ੍ਹਾ ਆਗੂ ਕਰਮਜੀਤ ਸਿੰਘ ਮਾਨ, ਬਲਵੰਤ ਸਿੰਘ ਚੀਮਾ, ਮਲਕੀਤ ਸਿੰਘ ਖਟੜਾ ਇਕਾਈ ਪ੍ਰਧਾਨ ਸਹਿਣਾ, ਭੋਲ਼ਾ ਸਿੰਘ ਖਟੜਾ ਜੀਤ ਸਿੰਘ ਉੱਗੋਕੇ, ਮੇਵਾ ਸਿੰਘ ਨੀਲੋਂ ਕੋਠੇ, ਗੁਰਮੇਲ ਸਿੰਘ ਦੀਪਗੜ ਆਦਿ ਹਾਜ਼ਰ ਸਨ, ਜਦੋਂ ਜੇ ਈ ਮਨਦੀਪ ਸਿੰਘ ਦੇ ਮਸਲੇ ਸਬੰਧੀ ਅੰਤਪਾਲ ਸਿੰਘ ਐਸ ਡੀ ਓ ਸਹਿਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮੁਲਾਜ਼ਮਾਂ ਦੀ ਵੱਡੀ ਘਾਟ ਕਾਰਨ ਦੋ ਗਰਿੱਡ ਅਤੇ 14 ਪਿੰਡ ਖਾਲੀ ਹਨ ਉਹਨਾਂ ਕਿਹਾ ਕਿ ਜੱਥੇਬੰਦੀਆਂ ਦੇ ਸਾਰੇ ਹੀ ਆਗੂਆਂ ਦਾ ਮਸਲਾ ਹੱਲ ਕੀਤਾ ਜਾ ਰਿਹਾ ਹੈ ਪ੍ਰੰਤੂ ਤਿੰਨ ਛੁੱਟੀਆਂ ਹੋਣ ਕਾਰਨ ਕੰਮ ਵਿੱਚ ਰੁਕਾਵਟ ਆ ਜਾਂਦੀ ਹੈ, ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਕੋਈ ਸਮੱਸਿਆ ਹੈ ਤਾਂ ਉਹ ਲਿਖਤੀ ਰੂਪ ਵਿੱਚ ਦਫ਼ਤਰ ਦੇਵੇਗਾ ਤਾਂ ਉਸਦੇ ਮਸਲੇ ਦਾ ਹੱਲ ਹੋਵੇਗਾ ਜੇਕਰ ਕੋਈ ਸਮੱਸਿਆ ਲਿਖਤੀ ਰੂਪ ਵਿੱਚ ਨਹੀਂ ਦਿੰਦੇ ਤਾਂ ਕੰਮ ਵਿੱਚ ਦੇਰੀ ਆ ਜਾਂਦੀ ਹੈ ਜ਼ਿਕਰਯੋਗ ਹੈ ਕਿ ਮੁਲਾਜ਼ਮਾਂ ਦੀ ਘਾਟ ਕਾਰਨ ਲੋਕਾਂ ਦੇ ਮਸਲੇ ਲਟਕ ਰਹੇ ਹਨ ਕਿਉਂਕਿ ਇੱਕ ਜੇ ਈ ਸਹਿਣਾ ਤੋਂ ਬਦਲੀ ਕਰਵਾ ਚੁੱਕਿਆਂ ਹੈ ਅਤੇ ਦੂਸਰਾ ਜੇ ਈ ਐਸ, ਡੀ, ਓ ਬਣਕੇ ਧਨੋਲਾ ਦਫ਼ਤਰ ਦਾ ਚਾਰਜ ਸੰਭਾਲ ਚੁੱਕਿਆ ਹੈ ਇਸ ਲਈ ਪੰਜਾਬ ਸਰਕਾਰ ਨੂੰ ਵੀ ਕਿਸਾਨਾਂ ਦੀਆਂ ਮੁਸਕਲਾਂ ਹੱਲ ਕਰਨ ਲਈ ਮੁਲਾਜ਼ਮਾਂ ਦੀ ਘਾਟ ਪੂਰਾਂ ਕਰਨ ਚਾਹੀਦਾ ਹੈ

Leave a comment

Your email address will not be published. Required fields are marked *