ਡਾਇਟ, ਰਾਮਪੁਰ ਲੱਲੀਆਂ (ਜਲੰਧਰ) ਵਿਖੇ ਮਨਾਇਆ ਗਿਆ ਇੰਟਰਨੈਸ਼ਨਲ ਯੋਗ ਦਿਵਸ

ਡਾਇਟ ਰਾਮਪੁਰ ਲੱਲੀਆਂ, ਜਲੰਧਰ ਵਿਖੇ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ ਰਸੂਲਪੁਰ ਕਲਾਂ ਜਲੰਧਰ ਵਲੋ ਡਾ. ਅਨੀਤਾ ਮੈਡਮ ਦੀ ਅਗਵਾਈ ਵਿਚ ਯੋਗਾ ਦਿਵਸ ਆਯੋਜਿਤ ਕੀਤਾ ਗਿਆ ਜਦਕਿ ਇਸ ਇੰਟਰਨੈਸ਼ਨਲ ਯੋਗਾ ਸੈਸ਼ਨ ਦੀ ਰਹਿਨੁਮਾਈ ਡਾਇਟ ਪ੍ਰਿੰਸਿਪਲ ਸ਼੍ਰੀਮਤੀ ਮੈਡਮ ਵਲੋ ਕੀਤੀ ਗਈ। ਇਸ ਕਾਰਜ਼ਕ੍ਮ ਵਿਚ ਆਯੁਸ਼ ਹੈਲਥ ਐਂਡ ਵੈਲਨੈਸ ਸੈਂਟਰ ਰਸੂਲਪੁਰ ਕਲਾਂ ਤੋ ਯੋਗਾ ਨਿਰਦੇਸ਼ਕ ਸ਼੍ਰੀ ਸਚਿਨ ਚੱਡਾ ਨੂੰ ਸੱਦਾ ਦਿੱਤਾ ਗਿਆ, ਉਹਨਾਂ ਨੇ ਡਾਇਟ ਵਿਖੇ ਸਟਾਫ ਅਤੇ ਡਾਇਟ ਦੇ ਡੀ. ਐੱਲ. ਐੱਡ. ਸੈਸ਼ਨ (2021-23), (2022-24), (2023-25) ਦੇ ਵਿਦਿਆਰਥੀਆਂ ਨੂੰ ਯੋਗ ਕਰਵਾਇਆ। ਉਹਨਾਂ ਨੇ ਯੋਗਾ ਦੇ ਵੱਖ ਵੱਖ ਆਸਣਾਂ ਦੇ ਲਾਭ ਅਤੇ ਬਿਮਾਰੀਆਂ ਤੋਂ ਬਚਾਅ ਪ੍ਰਤੀ ਜਾਗਰੂਕ ਕੀਤਾ। ਸੰਸਥਾ ਦੇ ਲੈਕਚਰਾਰ ਕਮਲੇਸ਼ ਮੈਡਮ ਦੁਆਰਾ ਵੀ ਯੋਗ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾ ਕੇ ਚੰਗੀ ਸਿਹਤ ਨਾਲ ਜਿਉਣ ਬਾਰੇ ਕਿਹਾ। ਇਸ ਮੌਕੇ ਮੈਡਮ ਹਰਪ੍ਰੀਤ ਕੌਰ ਅਤੇ ਜੂਨੀਅਰ ਸਹਾਇਕ ਮਨੀਸ਼ ਕੁਮਾਰ ਵੀ ਸ਼ਾਮਿਲ ਸਨ। ਅੰਤ ਵਿੱਚ ਸੰਸਥਾ ਦੇ ਲੈਕਚਰਾਰ ਸ਼੍ਰੀਮਤੀ ਕਮਲੇਸ਼ ਜੀ ਵਲੋਂ ਆਏ ਸ਼੍ਰੀ ਸਚਿਨ ਚੱਡਾ ਯੋਗ ਨਿਰਦੇਸ਼ਕ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।
