August 6, 2025
#Punjab

ਡਾ. ਬੀ.ਆਰ ਅੰਬੇਡਕਰ ਆਰਮੀ ਪੰਜਾਬ ਦੇ ਯਤਨਾਂ ਸਦਕਾ ਪਿੰਡ ਢੰਡੋਵਾਲ ਵਿਖੇ ਲਗਾਇਆ ਫਰੀ ਮੈਡੀਕਲ ਚੈਕਅੱਪ ਕੈਂਪ

ਸ਼ਾਹਕੋਟ (ਰਣਜੀਤ ਬਹਾਦੁਰ) ਡਾ. ਬੀ.ਆਰ ਅੰਬੇਡਕਰ ਆਰਮੀ ਪੰਜਾਬ ਦੇ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡੋਵਾਲ ਅਤੇ ਵੀਰ ਡਾ ਮਨੀ ਦੌਧਰ ਦੇ ਯਤਨਾਂ ਸਦਕਾ ਡਾਕਟਰ ਇੰਦਰਦੀਪ ਸਿੰਘ ਅਰੋੜਾ,ਸ਼ਮਸ਼ੇਰ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਅੱਜ ਪਿੰਡ ਢੰਡੋਵਾਲ ਵਿਖੇ ਇੱਕ ਫ਼ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ,ਜਿਸ ਵਿਚ ਪਿੰਡ ਦੇ ਅਤੇ ਆਮ ਲੋਕਾਂ ਨੇ ਪਹੁੰਚਕੇ ਭਰਪੂਰ ਫਾਇਦਾ ਲਿਆ।ਇਸ ਕੈਂਪ ਵਿੱਚ 200 ਦੇ ਕਰੀਬ ਮਰੀਜਾਂ ਨੇ ਆਪਣਾ ਚੈੱਕਅਪ ਕਰਵਾਇਆ ਅਤੇ ਲੋੜਵੰਦਾਂ ਨੂੰ ਮੁਫਤ ਦਵਾਈ ਦਿੱਤੀ ਗਈ। ਵੀਰ ਕੁਲਵੰਤ ਸਿੰਘ ਢੰਡੋਵਾਲ ਨੇ ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਸੰਗਠਨ ਡਾ ਬੀ ਆਰ ਅੰਬੇਡਕਰ ਆਰਮੀ ਦਾ ਇੱਕੋ ਇੱਕ ਮਕਸਦ ਆਮ ਲੋਕਾਂ ਦੀ ਸੇਵਾ ਕਰਨੀ ਹੈ, ਉਨਾਂ ਕਿਹਾ ਕਿ ਜਿਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਾਡੀ ਟੀਮ ਹਮੇਸ਼ਾ ਤਤਪਰ ਰਹਿੰਦੀ ਹੈ ਓਥੇ ਸਰੀਰਕ ਤੌਰ ਤੇ ਵੀ ਅਸੀਂ ਮੈਡੀਕਲ ਚੈੱਕਅਪ ਕੈਂਪ ਖੂਨ ਦਾਨ ਕੈਂਪ ਲਗਾਉਂਦੇ ਰਹਿੰਦੇ ਹਾਂ, ਡਾਕਟਰ ਮਨੀ ਦੌਧਰ ਤੇ ਵੀਰ ਕੁਲਵੰਤ ਸਿੰਘ ਢੰਡੋਵਾਲ ਪ੍ਰਧਾਨ ਨੇ ਕੈਪ ਵਿੱਚ ਪਹੁੰਚੀਆਂ ਮੁਅੱਜਿਜ ਹਸਤੀਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ,ਡਾ ਮਾਧਵ ਸ਼ਰਮਾ, ਡਾ ਹਰਪ੍ਰੀਤ,ਡਾ ਨਤੀਸ਼ ਕੋਹਲੀ,ਕਪਿਲ ਚੋਪੜਾ, ਨਰੇਸ਼ ਰੌਂਤਾ ਪ੍ਰਧਾਨ, ਸੰਦੀਪ ਉਧੋਵਾਲ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਕੁਲਦੀਪ ਸਾਈਂ, ਢੰਡੋਵਾਲ, ਬਲਦੇਵ ਬਿੱਲੂ ਸਾਬਕਾ ਮੈਂਬਰ ਪੰਚਾਇਤ, ਸੁਰਜੀਤ ਸਿੰਘ ਸਾਬਕਾ ਸਰਪੰਚ,ਸੋਨੀ ਘਾਰੂ, ਜਸਵੰਤ ਪੁਰਸ਼ਾਰਥੀ, ਸਾਈਂ ਧਰਮਪਾਲ ਦੌਧਰ, ਮੰਗਾ ਮੱਟੂ,ਲਵ ਸਹੋਤਾ ਮਹੁੱਲਾ ਬਾਘ,,ਆਦਿ ਵਿਸ਼ੇਸ ਤੌਰ ਤੇ ਹਾਜਰ ਸਨ।

Leave a comment

Your email address will not be published. Required fields are marked *