ਡਾ. ਬੀ.ਆਰ ਅੰਬੇਡਕਰ ਚੇਤਨਾ ਮੰਚ ਨੇ ਭਵਾਨੀਗੜ੍ਹ ਮਜ਼ਦੂਰਾਂ ਨਾਲ ਮਨਾਇਆ ਲੇਬਰ ਡੇ

ਭਵਾਨੀਗੜ੍ਹ (ਵਿਜੈ ਗਰਗ) ਡਾ ਬੀ ਆਰ ਅੰਬੇਡਕਰ ਚੇਤਨਾ ਮੰਚ ਭਵਾਨੀਗੜ੍ਹ ਵੱਲੋ ਹਿੰਦੋਸਤਾਨ ਭਵਨ ਉਸਾਰੀ ਮਜ਼ਦੂਰ ਏਕਤਾ ਭਵਾਨੀਗੜ੍ਹ ਨਾਲ ਮਿਲ ਕੇ ਦਿਹਾੜਾ ਮਨਾਇਆ ਗਿਆ , ਸੰਸਥਾ ਵੱਲੋ ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ ਨਾਲ ਸਜਦਾ ਅਤੇ ਯਾਦ ਕੀਤਾ ਗਿਆ। ਇਸ ਸਮੇਂ ਮੰਚ ਦੇ ਪ੍ਰਧਾਨ ਬਲਕਾਰ ਸਿੰਘ ਨੇ ਦੇਸ਼ ਵਿਚ ਮਜ਼ਦੂਰਾਂ ਦੀ ਜ਼ੋ ਦਿਸ਼ਾ ਮੋਕੇ ਦੀਆਂ ਸਰਕਾਰਾਂ ਕਰਨ ਜਾ ਰਹੀਆਂ ਹਨ ਉਸ ਬਾਰੇ ਚਾਨਣਾ ਪਾਇਆ ਤੇ ” ਆਪਸ ਵਿੱਚ ਏਕਤਾ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। “ਸਕੱਤਰ ਗੁਰਤੇਜ ਸਿੰਘ ਕਾਦਰਾਬਾਦ ਨੇ ਕਿਹਾ ਅੱਜ ਦੇ ਦਿਨ ਦੀ ਸ਼ੁਰੂਆਤ 1886 ਤੋਂ ਮੰਨੀ ਜਾਂਦੀ ਹੈ ।ਉਸ ਸਮੇਂ ਦੀ ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 15 -18 ਘੰਟਿਆਂ ਤੋਂ ਘਟਾਕੇ 08 ਘੰਟੇ ਕਰਨ ਹੜਤਾਲ ਕੀਤੀ ਤਾਂ ਸ਼ਿਕਾਗੋ ਸ਼ਹਿਰ ਵਿੱਚ ਉਹਨਾਂ ਉੱਪਰ ਮੋਕੇ ਦੇ ਪ੍ਰਸ਼ਾਸਨ ਵੱਲੋਂ ਗੋਲੀਆਂ ਚਲਾਈਆਂ ਗਈਆਂ ਇਸ ਖੂਨੀ ਝਪਟ ਵਿੱਚ ਕਾਫੀ ਮਜ਼ਦੂਰ ਸ਼ਹੀਦ ਕੀਤੇ ਗਏ ਮਜ਼ਦੂਰਾਂ ਦੇ ਚਿੱਟੇ ਝੰਡੇ ਦਾ ਰੰਗ ਮਜ਼ਦੂਰਾਂ ਦੇ ਖੂਨ ਨਾਲ ਲਾਲ ਹੋ ਗਿਆ ਸੀ ਉਸ ਸਮੇਂ ਹੀ ਮਜ਼ਦੂਰਾਂ ਨੇ ਇਸ ਲਾਲ ਝੰਡੇ ਨੂੰ ਕ੍ਰਾਂਤੀ ਦਾ ਝੰਡਾ ਬਣਾ ਲਿਆ ਜੋ ਅੱਜ ਵੀ ਇਹ ਲਾਲ ਝੰਡਾ ਮਜ਼ਦੂਰਾਂ ਦੇ ਹੱਕਾਂ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ । ਇਸੇ ਤਰਾ ਡਾ ਰਾਮਪਾਲ ਸਿੰਘ ਨੇ ਵੀ ਜਾਣਕਾਰੀ ਸਾਂਝੀ ਕਰਦਿਆਂ ਰਿਹਾ ਕਿ ਸਮੇਂ ਦੀਆਂ ਸਰਕਾਰਾਂ ਹੁਣ ਫਿਰ ਸਮਾਂ 08 ਘੰਟੇ ਤੋਂ 12-12 ਘੰਟੇ ਕਰਨ ਜਾ ਰਹੀਆਂ ਹਨ। ਸਾਨੂੰ ਇਹਨਾਂ ਹਲਾਤਾਂ ਨੂੰ ਮੁੱਖ ਰੱਖਦਿਆਂ ਮਜ਼ਦੂਰਾਂ ਦੀ ਹਿੱਕ ਠੋਕ ਹਮਾਇਤ ਕਰਨੀ ਚਾਹੀਦੀ ਹੈ । ਇਸ ਮੌਕੇ ਲੇਬਰ ਡੇ ਦੀ ਖ਼ੁਸ਼ੀ ਵਿੱਚ ਮੰਤ ਵੱਲੋ ਲੱਡੂ ਵੰਡੇ ਗਏ ਅਤੇ ਹਿੰਦੋਸਤਾਨ ਭਵਨ ਉਸਾਰੀ ਮਜ਼ਦੂਰ ਏਕਤਾ ਦੇ ਪ੍ਰਧਾਨ ਹਰਬੰਸ ਸਿੰਘ ਨੇ ਵੀ ਅਪਣੇ ਬਣਦੇ ਹੱਕਾ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਅਪੀਲ ਦੇ ਨਾਲ ਨਾਲ ਆਏ ਹੋਏ ਮੰਚ ਦੇ ਆਗੂਆਂ ਦਾ ਧੰਨਵਾਦ ਵੀ ਕੀਤਾ ਇਸ ਸਮੇਂ ਸੁਖਦੀਪ ਸਿੰਘ ਪੈਪਸੀਕੋ , ਬਹਾਦਰ ਸਿੰਘ ਮਾਲਵਾ , ਜਸਵਿੰਦਰ ਸਿੰਘ ਚੋਪੜਾ , ਰਾਮ ਸਿੰਘ ਸਿੱਧੂ , ਸੁਖਚੈਨ ਸਿੰਘ ਫੌਜੀ , ਸ੍ਰ ਰਣਜੀਤ ਸਿੰਘ , ਬਸਪਾ ਆਗੂ ਹੰਸ ਰਾਜ ਨਫ਼ਰੀਆ, ਕਰਮਜੀਤ ਸਿੰਘ ਰੇਤਗੜ , ਪ੍ਰਗਟ ਸਿੰਘ ਗੁਰਥਲੀ ਤੋ ਇਲਾਵਾ ਵੱਡੀ ਗਿਣਤੀ ਵਿੱਚ ਮਜ਼ਦੂਰ ਸਾਥੀ ਅਤੇ ਲੋਕ ਹਾਜ਼ਰ ਸਨ.
