ਡਾ.ਵੀਨਾ ਗੁੰਬਰ ਪ੍ਰਧਾਨ ਵੂਮੈਨ ਫੋਰਮ ਨੀਮਾ ਪੰਜਾਬ ਦੀ ਅਗਵਾਈ ਹੇਠ ਪਹਿਲੀ ਸਟੇਟ ਮੀਟਿੰਗ ਸਫਲਤਾਪੂਰਵਕ ਹੋਈ।

ਇਸਤਰੀ ਸ਼ਕਤੀ ਨੂੰ ਜਦ ਮੌਕਾ ਮਿਲੇ ਤਾਂ ਇਹ ਅਕਾਸ਼ ਦੀਆਂ ਬੁਲੰਦੀਆਂ ਛੂਹ ਲਏ ।ਇਸ ਕਥਨ ਨੂੰ ਸੱਚ ਕਰਦਿਆਂ ਬੀਤੇ ਦਿਨੀਂ 24 ਮਾਰਚ ਐਤਵਾਰ ਮੈਰੀਟੋਨ ਹੋਟਲ ਜਲੰਧਰ ਵਿਖੇ ਵੂਮੈਨ ਫੋਰਮ ਨੀਮਾ ਪੰਜਾਬ ਦੀ ਪ੍ਰਧਾਨ ਡਾ. ਵੀਨਾ ਗੂੰਬਰ ਦੀ ਅਗਵਾਈ ਹੇਠ ਵੂਮੈਨ ਫੋਰਮ ਨੀਮਾ ਪੰਜਾਬ ਦੀ ਪਹਿਲੀ ਇਤਿਹਾਸਕ ਮੀਟਿੰਗ ਕਰਵਾਈ ਗਈ। ਜਿਸ ਵਿੱਚ ਮੁੱਖ ਮਹਿਮਾਨ ਡਾ. ਸੰਜੀਵ ਗੋਇਲ ਜੀ ਰਜਿਸਟਰਾਰ ਗੁਰੂ ਰਵਿਦਾਸ ਯੂਨੀਵਰਸਿਟੀ, ਵਿਸ਼ੇਸ਼ ਮਹਿਮਾਨ ਡਾ. ਸੰਜੀਵ ਸੂਦ ਪ੍ਰਿੰਸੀਪਲ ਆਯੁਰਵੈਦਿਕ ਕਾਲਜ ਜਲੰਧਰ ਸ਼ਾਮਲ ਹੋਏ।ਇਸ ਮੀਟਿੰਗ ਵਿੱਚ ਪੰਜਾਬ ਭਰ ਤੋਂ 12 ਵੂਮੈਨ ਫੋਰਮਸ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮਾਨਸਾ ਦੀ ਨਵੀਂ ਵੂਮੈਨ ਫੋਰਮ ਬ੍ਰਾਂਚ ਦਾ ਗਠਨ ਕੀਤਾ ਗਿਆ।ਇਸ ਮੀਟਿੰਗ ਵਿੱਚ ਪ੍ਰੈਜ਼ੀਡੈਂਟ ਡਾ.ਗੂੰਬਰ ਨੇ ਵੂਮੈਨ ਫੋਰਮ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ।ਡਾ.ਰੀਨਾ ਕੱਕੜ ਸੈਕਟਰੀ ਨੇ ਮੀਟਿੰਗ ਦੀ ਕਾਰਵਾਈ ਨੂੰ ਸਫਲਤਾਪੂਰਵਕ ਨਿਭਾਇਆ। ਡਾ.ਸ਼ਵੇਤਾ ਗਾਬਾ ਅਤੇ ਡਾ. ਸੁਖਦੀਪ ਨੇ ਸਟੇਜ ਸੰਚਾਲਨ ਬਾਖੂਬੀ ਨਾਲ ਕੀਤਾ।ਇਸ ਮੀਟਿੰਗ ਵਿੱਚ ਨੀਮਾ ਪੰਜਾਬ ਸਟੇਟ ਪ੍ਰਧਾਨ ਡਾ.ਪਰਵਿੰਦਰ ਬਜਾਜ, ਜਨਰਲ ਸਕੱਤਰ ਡਾ. ਅਨਿਲ ਨਾਗਰਥ , ਜਲੰਧਰ ਨੀਮਾ ਪ੍ਰਧਾਨ ਡਾ.ਸਤਬੀਰ ਸਿੰਘ,ਡਾ. ਥਾਪਰ ਲੁਧਿਆਣਾ ਨੀਮਾ ਪ੍ਰਧਾਨ, ਡਾ. ਕੇ.ਐਸ.ਰਾਣਾ, ਡਾ.ਪਵਨ ਵਸ਼ਿਸ਼ਟ, ਡਾ.ਸੋਢੀ, ਡਾ.ਰਵਿੰਦਰ ਪਾਲ ਸਿੰਘ ਚਾਵਲਾ ਸੈਕਟਰੀ ਨੀਮਾ ਨਕੋਦਰ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ। ਮੀਟਿੰਗ ਦੀ ਸਮਾਪਤੀ ਉਪਰੰਤ ਰੰਗਾਂ ਦਾ ਤਿਉਹਾਰ ਹੋਲੀ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ।
