ਡਿਪੂਆ ਵਾਲੇ ਲੋਕਾਂ ਨੂੰ ਲਾ ਰਹੇ ਨੇ ਚੂਨਾ,3-4 ਕਿਲੋ ਕਣਕ ਦਿੱਤੀ ਜੀ ਰਹੀ ਹਾ ਘੱਟ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਕਣਕ ਵੰਡਣ ਵਾਲੇ ਡਿਪੂਆ ਦੇ ਮਾਲਕ ਤੋਲ ਵਿਚ ਘੱਟ ਕਣਕ ਦੇਈ ਜਾ ਰਹੇ ਹਨ। ਅਜੈ ਕੁਮਾਰ ਪੁੱਤਰ ਓਮ ਪੑਕਾਸ਼ ਨੇ ਦੱਸਿਆ ਕਿ ਉਹ ਅੱਜ ਆਪਣੀ ਤੇ ਭਰਾ ਦੀ ਕਣਕ ਲੈਣ ਗਿਆ। ਡਿਪੂ ਵਾਲੇ ਨੇ 30 ਕਿਲੋ ਕਹਿ ਕੇ ਉਸਨੂੰ ਕਣਕ ਦੇ ਦਿੱਤੀ। ਜਦੋਂ ਉਸਨੇ ਕਣਕ ਦੇ ਦੋਵੇਂ ਬੋਰੇ ਬਾਹਰ ਇਕ ਦੁਕਾਨ ਤੇ ਤੋਲੇ ਤਾਂ ਉਨ੍ਹਾਂ ਵਿੱਚੋਂ 26-490 ਗੑਾਮ ਕਣਕ ਨਿਕਲੀ। ਲੋਕਾਂ ਦਾ ਕਹਿਣਾ ਹੈ ਕਿ ਇਹ ਡਿਪੂ ਵਾਲੇ ਅਕਸਰ 3 ਕਿਲੋ ਤੋਂ 4 ਕਿਲੋ ਤੱਕ ਕਣਕ ਘੱਟ ਤੋਲਦੇ ਹਨ। ਜੇਕਰ ਅਸੀਂ ਇਸ ਬਾਰੇ ਕਹਿੰਦੇ ਹਾਂ ਤਾਂ ਉਹ ਸਾਨੂੰ ਕਣਕ ਨਾ ਦੇਣ ਦੀਆਂ ਧਮਕੀਆਂ ਦਿੰਦੇ ਹਨ ਅਜੈ ਕੁਮਾਰ ਨੇ ਇਹ ਵੀ ਦੱਸਿਆ ਕਿ ਪਿਛਲੇ ਮਹੀਨੇ ਵੀ ਸਾਡੇ ਕੋਲ ਕਣਕ ਦੀਆਂ 2 ਪਰਚੀਆਂ ਹਨ। ਪਰ ਡਿਪੂ ਵਾਲੇ ਨੇ ਸਾਨੂੰ ਕਣਕ ਨਹੀਂ ਦਿੱਤੀ। ਲਾਰੇ ਤੇ ਲਾਰੇ ਲਾਈ ਜਾ ਰਿਹਾ। ਜੇਕਰ ਪਰਿਵਾਰ ਕੋਲ ਪਰਚੀਆਂ ਹਨ ਕਣਕ ਉਨ੍ਹਾਂ ਨੂੰ ਮਿਲੀ ਨਹੀਂ ਤੇ ਉਨ੍ਹਾਂ ਦੇ ਹਿੱਸੇ ਦੀ ਕਣਕ ਕਿੱਥੇ ਗਈ। ਲੋਕਾਂ ਨੇ ਫੂਡ ਸਪਲਾਈ ਦੇ ਅਧਿਕਾਰੀਆਂ ਤੋ ਮੰਗ ਕੀਤੀ ਕਿ ਇਨ੍ਹਾਂ ਡਿਪੂ ਵਾਲਿਆਂ ਤੇ ਸ਼ਿਕੰਜਾ ਕੱਸਿਆ ਜਾਵੇ ਤਾਂ ਜੋ ਗਰੀਬਾਂ ਦਾ ਹੱਕ ਨਾ ਖਾ ਸਕਣ। ਜਦੋਂ ਇਸ ਸੰਬੰਧੀ ਇੰਸਪੈਕਟਰ ਮਨਿੰਦਰ ਸਿੰਘ ਨਾਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਹੁਣੇ ਹੀ ਡਿਪੂ ਵਾਲੇ ਨਾਲ ਗੱਲ ਕਰਦਾ ਹਾਂ।
