ਡੀਆਰਵੀ ਡੀਏਵੀ ਫਿਲੋਰ ਵਲੋਂ ਪੰਜਾਬੀ ਸਾਹਿਤ ਵਿਚ ਉੱਚ ਪ੍ਰਾਪਤੀਆ

ਡੀਆਰ ਵੀ ਡੀਏਵੀ ਫਿਲੋਰ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ
ਪੋਹ ਮਹੀਨੇ ਦੇ ਸ਼ਹੀਦਾਂ ਨੂੰ ਸਿਜਦਾ ਕਰਨ ਲਈ ‘ ਪੈੜਾਂ-ਸਾਹਿਤਕ ਰਸਾਲਾ, ਰਾਜਸਥਾਨ ਵੱਲੋਂ ਉਲੀਕੇ ਗਏ ਦੋ ਵਰਗੀ ਪਹਿਲੀ ਤੋੰ ਸੱਤਵੀਂ ਤੱਕ (ਕਾਵਿ-ਪਾਠ) ਤੇ ਦੂਜਾ ਵਰਗ ਜਮਾਤ ਅੱਠਵੀਂ ਤੋਂ ਬਾਹਰਵੀਂ (ਕਵਿਤਾ ਲਿਖਣ) ਦੇ ਆਨਲਾਇਨ ਕਾਵਿ- ਮੁਕਾਬਲਿਆਂ ਵਿੱਚ ਭਾਗ ਲੈ ਕੇ ਉੱਚ ਪ੍ਰਾਪਤੀਆਂ ਹਾਸਲ ਕੀਤੀਆਂ ਹਨ ,ਜਿਹਨਾਂ ਵਿੱਚੋਂ *ਅੱਠਵੀਂ ਤੋੰ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਮੁਕਾਬਲੇ ਵਿੱਚ ‘ਜਮਾਤ ਨੌਵੀੰ ਦੀ ਲਵਜੋਤ ਕੌਰ’ ਨੇ ‘ਪਹਿਲਾ ਸਥਾਨ’(ਕਾਵਿ ਉਚਾਰਨ) ,ਦਸਵੀਂ ਦੀ ਰੂਹਾਨੀ ਨੇ ਦੂਜਾ (ਕਵਿਤਾ ਲਿਖਣ )ਹਾਸਲ ਕੀਤਾ । ਜਮਾਤ ਪਹਿਲੀ ਤੋੰ ਛੇਵੀਂ ਤੱਕ ਦੇ ਮੁਕਾਬਲੇ ਵਿੱਚ ਜਮਾਤ ਛੇਵੀਂ ਦੀ ਆਰੁਸ਼ੀ ਨੇ ਪਹਿਲਾ ( ਕਾਵਿ ਉਚਾਰਨ) , ਜਮਾਤ ਛੇਵੀਂ ਦੀ ਮਨਰੀਤ ਕੌਰ ਨੇ ਦੂਜਾ ਸਥਾਨ (ਕਾਵਿ – ਉਚਾਰਨ) ਪ੍ਰਾਪਤ ਕੀਤਾ। ਜਿਨ੍ਹਾਂ ਨੂੰ ਪੈੜਾਂ ਸਾਹਿਤਕ ਰਸਾਲਾ ਰਾਜਸਥਾਨ ਵੱਲੋਂ 2024 ਦੇ ਅੰਕ ਵਿੱਚ ਦਰਜ ਕੀਤਾ ਗਿਆ ਹੈ ।
ਪ੍ਰਿੰਸੀਪਲ ਸ੍ਰੀ ਯੋਗੇਸ਼ ਗੰਭੀਰ ਜੀ ਨੇ ਜੇਤੂ ਬੱਚਿਆਂ ਨੂੰ ਤਹਿ ਦਿਲੋਂ ਵਧਾਈਆ ਦਿੰਦੇ ਹੋਏ ਕਿਹਾ ਕਿ ਮਾਤ ਭਾਸ਼ਾ ਤਹਾਨੂੰ ਆਪਣੇ ਸੱਭਿਆਚਾਰ ਨਾਲ ਜੋੜਦੀ ਹੈ ਇਸ ਲਈ ਇਸ ਦਾ ਸਤਿਕਾਰ ਕਰੋ ਤੇ ਹਮੇਸ਼ਾ ਇਸ ਨਾਲ ਜੁੜੇ ਰਹੋ
