ਡੀ.ਏ.ਵੀ ਕਾਲਜ ਦੇ ਕੈਡਿਟਸ ਨੂੰ 10 ਰੋਜਾ ਕੈਂਪ ਵਿਚ ਕੀਤਾ ਸਨਮਾਨਿਤ

ਨਕੋਦਰ, ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਦੇ ਐਨ.ਸੀ.ਸੀ. ਕੈਡਿਟਸ ਨੇ ਕੇ.ਐਮ.ਵੀ. ਜਲੰਧਰ ਵਿਚ 10 ਰੋਜਾ ਸਲਾਨਾ ਸਿਖਲਾਈ ਕੈਂਪ ਵਿਚ ਭਾਗ ਲਿਆ, ਜਿਸ ਦਾ ਆਯੋਜਨ 2 ਪੰਜਾਬ ਗਰਲਜ਼ ਬਟਾਲੀਅਨ ਜਲੰਧਰ ਵਲੋਂ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਕਰਦਿਆਂ ਕਮਾਂਡਿੰਗ ਅਫ਼ਸਰ ਮਨਿੰਦਰ ਸਿੰਘ ਸਚਦੇਵਾ ਨੇ ਦੱਸਿਆ ਕਿ ਕੈਂਪ ਵਿਚ 550 ਕੈਡਿਟਸ ਨੇ ਹਿੱਸਾ ਲਿਆ, ਜਿੰਨ੍ਹਾਂ ਵਿਚ ਡੀ.ਏ.ਵੀ. ਕਾਲਜ, ਨਕੋਦਰ ਦੇ ਕੈਡਿਟਸ ਨੇ ਵਿਸ਼ੇਸ਼ ਸੇਵਾਵਾਂ ਦਿੱਤੀਆਂ ਅਤੇ ਸਨਮਾਨ ਹਾਸਲ ਕੀਤੇ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਕੈਡਿਟਸ ਨੂੰ ਉਤਸ਼ਾਹਿਤ ਕੀਤਾ ਅਤੇ ਕਾਲਜ ਦਾ ਨਾਮ ਰੌਸ਼ਨ ਕਰਨ ’ਤੇ ਵਧਾਈ ਦਿੱਤੀ। ਉਨ੍ਹਾਂ ਨੇ ਕੈਡਿਟਸ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਤਾਂ ਕਿ ਉਹ ਬੈਸਟ ਕੈਂਪਰ ਦੀ ਕਤਾਰ ਵਿਚ ਵੀ ਆ ਸਕਣ। ਐਨ.ਸੀ.ਸੀ. ਇੰਚਾਰਜ ਪ੍ਰੋ. (ਡਾ.) ਨੇਹਾ ਵਰਮਾ ਨੇ ਦੱਸਿਆ ਕਿ ਕੈਂਪ ਦੌਰਾਨ ਕੈਡਿਟ ਦੀਆ (ਬੀ.ਐਸ.ਸੀ. ਅਰਥ ਸ਼ਾਸਤਰ ਸਮੈਸਟਰ-6) ਨੇ ਕੁਇਜ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕੀਤਾ। ਭੁਪਿੰਦਰ ਕੌਰ (ਬੀ.ਏ. ਸਮੈਸਟਰ 5) ਅਤੇ ਮੁਸਕਾਨ (ਬੀ.ਕਾਮ. ਸਮੈਸਟਰ-3) ਨੂੰ ਡਰਿਲ ਵਿਚ ਬੈਸਟ ਕੈਡਿਟ ਚੁਣਿਆ ਗਿਆ। ਕਾਲਜ ਦੀ ਚਾਰਲੀ ਕੰਪਨੀ ਨੂੰ ਬੈਸਟ ਕੰਪਨੀ ਸਨਮਾਨ ਦਿੱਤਾ ਗਿਆ। ਕੈਂਪ ਦੌਰਾਨ ਕੈਡਿਟਸ ਨੇ ਕਈ ਤਰ੍ਹਾਂ ਦੀ ਸਿਖਲਾਈ ਲਈ ਅਤੇ ਅਨੁਸ਼ਾਸਨ, ਦੇਸ਼ ਭਗਤੀ ਵਰਗੇ ਗੁਣਾਂ ਨੂੰ ਆਪਣੇ ਆਚਰਣ ਵਿਚ ਸ਼ਾਮਲ ਕੀਤਾ। ਇਸ ਮੌਕੇ ਕਾਲਜ ਦੇ ਵਾਇਸ ਪ੍ਰਿੰਸੀਪਲ ਪ੍ਰੋ. ਇੰਦੂ ਬੱਤਰਾ, ਪ੍ਰੋ. (ਡਾ.) ਕਮਲਜੀਤ ਸਿੰਘ ਵੀ ਹਾਜ਼ਰ ਸਨ।
