ਡੀ.ਏ.ਵੀ. ਕਾਲਜ ਨਕੋਦਰ ਵਿਖੇ ‘ਈ-ਵੇਸਟ ਮੈਨੇਜਮੈਂਟ ਵਰਕਸ਼ਾਪ’ ਦਾ ਆਯੋਜਨ

ਨਕੋਦਰ ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਵਿਖੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਹੇਠ ਐਨ.ਐਸ.ਐਸ. ਅਤੇ ਐਨ.ਸੀ.ਸੀ. ਵਿਭਾਗਾਂ ਦੇ ਸਾਂਝੇ ਯਤਨਾ ਸਦਕਾ ਈ-ਵੇਸਟ ਮੈਨੇਜਮੈਂਟ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ‘ਪਹਿਲ’ ਐਨ.ਜੀ.ਓ. ਜਲੰਧਰ ਦੇ ਪ੍ਰੋਜੈਕਟ ਮੈਨੇਜਰ ਸ੍ਰੀ ਬਿਪਨ ਸੁਮਨ ਨੇ ਈ-ਵੇਸਟ ਦੇ ਗਲਤ ਨਿਪਟਾਰੇ, ਰੀਸਾਈਕਲਿੰਗ ਦੇ ਤਰੀਕਿਆਂ ਅਤੇ ਇਸ ਦੇ ਟਿਕਾਊ ਅਭਿਆਸ ਦੇ ਮਹੱਤਵ ਤੇ ਵਾਤਾਵਰਣ ਉਪਰ ਪੈਣ ਵਾਲੇ ਪ੍ਰਭਾਵਾਂ ਵਰਗੇ ਵਿਸ਼ਿਆਂ ਨੂੰ ਸ਼ਾਮਿਲ ਕੀਤਾ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਕਿਹਾ ਕਿ ਸਾਨੂੰ ਵਾਤਾਵਰਣ ਨੂੰ ਬਚਾਉਣ ਲਈ ਈ-ਵੇਸਟ ਦੇ ਸਹੀ ਮੈਨੇਜਮੈਂਟ ਲਈ ਵਿਦਿਆਰਥੀਆਂ ਨੂੰ ਸਿੱਖਿਅਤ ਕਰਨਾ ਪਵੇਗਾ ਤਾਂ ਜੋ ਸਮਾਜ ਅਤੇ ਵਾਤਾਵਰਣ ਨੂੰ ਸੁਧਾਰਿਆ ਜਾ ਸਕੇ। ਇਸ ਮੌਕੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ. ਸੀਮਾ ਕੌਸ਼ਲ, ਐਨ.ਸੀ.ਸੀ. ਇੰਚਾਰਜ ਪ੍ਰੋ. (ਡਾ.) ਨੇਹਾ ਵਰਮਾ, ਪ੍ਰੋ. ਰੇਨੂੰ, ਪ੍ਰੋ. ਰਮਾ, ਪ੍ਰੋ. ਮੋਨਿਕਾ, ਪ੍ਰੋ. ਹਰਸਿਮਰਨ ਕੌਰ, ਪ੍ਰੋ. ਮਨੀਸ਼ਾ ਰਾਣੀ ਆਦਿ ਹਾਜ਼ਰ ਸਨ।
