ਡੀ.ਏ.ਵੀ. ਕਾਲਜ ਨਕੋਦਰ ਵਿਖੇ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਮੁਫ਼ਤ ਹੋਟਲ ਮੈਨੇਜਮੈਂਟ ਕੋਰਸ ਲਈ ਦਾਖ਼ਲਾ ਸ਼ੁਰੂ – ਡਾ. ਅਨੂਪ ਕੁਮਾਰ

ਨਕੋਦਰ, ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਦੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ਦੇ ਨੌਜਵਾਨਾਂ ਲਈ ਕਾਲਜ ਵਿਚ ਭਾਰਤ ਸਰਕਾਰ ਦੇ ਮਨਿਸਟਰੀ ਆਫ ਸਕਿੱਲ ਵੱਲੋਂ ਪ੍ਰਮਾਣਿਤ ਮੁਫ਼ਤ ਹੋਟਲ ਮੈਨੇਜਮੈਂਟ (ਕਾਮੀ ਸ਼ੈਫ) ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 3 ਮਹੀਨੇ ਦੇ ਇਸ ਸਰਟੀਫਿਕੇਟ ਕੋਰਸ ਵਿਚ 10ਵੀਂ ਪਾਸ ਯੋਗਤਾ ਨਾਲ 18 ਤੋਂ 40 ਸਾਲ ਉਮਰ ਦਾ ਲੜਕਾ ਜਾਂ ਲੜਕੀ ਦਾਖ਼ਲਾ ਲੈ ਸਕਦੇ ਹਨ। ਇਹ ਕੋਰਸ ਜੋ ਵਿਦਿਆਰਥੀ ਸਫ਼ਲਤਾਪੂਰਵਕ ਪਾਸ ਕਰਨਗੇ, ਸਰਕਾਰ ਵਲੋਂ ਉਨ੍ਹਾਂ ਨੂੰ ਵਜੀਫਾ ਰਾਸ਼ੀ ਵੀ ਦਿੱਤੀ ਜਾ ਸਕਦੀ ਹੈ ਅਤੇ ਨਾਲ ਦੀ ਨਾਲ ਉਨ੍ਹਾਂ ਨੂੰ ਰੁਜ਼ਗਾਰ ’ਤੇ ਲਗਵਾਉਣ ਵਿਚ ਵੀ ਮੱਦਦ ਕੀਤੀ ਜਾਵੇਗੀ। ਇਸ ਕੋਰਸ ਲਈ ਸੀਟਾਂ ਸੀਮਤ ਹਨ ਤੇ ‘ਪਹਿਲਾਂ ਆਓ, ਪਹਿਲਾਂ ਪਾਓ’ ਦੇ ਅਧਾਰ ’ਤੇ ਦਾਖ਼ਲਾ ਮਿਲੇਗਾ। ਕੋਰਸ ਦੌਰਾਨ ਮਾਹਿਰਾਂ ਵਲੋਂ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ ਅਤੇ ਭਾਰਤ ਸਰਕਾਰ ਵਲੋਂ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ 98145-31326 ਜਾਂ 80541-10833 ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਕੋਰਸ ਨੂੰ ਕਰਕੇ ਲੋੜਵੰਦ ਵਿਦਿਆਰਥੀ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਦੇ ਹਨ।
