ਡੀ.ਏ.ਵੀ ਸਕੂਲ ਫਿਲੌਰ ਵਿਖੇ ਅਧਿਆਪਕਾਂ ਲਈ ਆਰਟ ਇੰਟੀਗਰੇਸ਼ਨ ਵਿਸ਼ੇ ਤੇ ਸੈਮੀਨਾਰ

ਫਿਲੌਰ, ਸਥਾਨਕ ਡੀ.ਆਰ.ਵੀ. ਡੀ.ਏ.ਵੀ. ਸੈਂਟੇਨਰੀ ਪਬਲਿਕ ਸਕੂਲ ਫਿਲੌਰ ਵਿਖੇ ਨੂੰ ਸੈਂਟ੍ਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਆਰਟ ਇੰਟੀਗਰੇਸ਼ਨ ਵਿਸ਼ੇ ਉੱਤੇ ਇੱਕ ਸੈਮੀਨਾਰ ਆਯੋਜਿਤ ਕੀਤਾ। ਇਸ ਸੈਮੀਨਾਰ ਵਿੱਚ ਵਿਸ਼ੇਸ਼ ਵਿਸ਼ਾ ਮਾਹਿਰ ਦੇ ਤੌਰ ਤੇ : ਡਾ. ਨਵਨੀਤ ਕੌਰ, ਪ੍ਰਿੰਸਪਲ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਲੁਧਿਆਣਾ, ਅਤੇ ਮਿਸ ਰਵਿੰਦਰ ਕੌਰ, ਪ੍ਰਿੰਸਪਲ ਸਤਿਆ ਭਾਰਤੀ ਅਦਰਸ਼ ਸੀਨੀਅਰ ਸੈਕੰਡਰੀ ਸਕੂਲ, ਪਹੁੰਚੇ ।ਇਸ ਸਮਾਰੋਹ ਵਿੱਚ ਸਕੂਲ ਦੀ ਅਧਿਆਪਕਾਂ ਦੀ ਟੀਮ ਵਲੋਂ ਉਹਨਾਂ ਦਾ ਭਰਾਵਾਂ ਸਵਾਗਤ ਕੀਤਾ ਗਿਆ। ਡਾ. ਨਵਨੀਤ ਕੌਰ ਅਤੇ ਮਿਸ ਰਵਿੰਦਰ ਕੌਰ ਨੇ ਆਪਣੇ ਗਿਆਨ ਅਤੇ ਵਿਸ਼ੇਸ਼ ‘ਤੇ ਵਿਸ਼ਾਲ ਗਿਆਨ ਨੂੰ ਸਾਂਝਾ ਕੀਤਾ, ਜਿਸ ਨਾਲ ਸੈਮੀਨਾਰ ਲਈ ਇੱਕ ਬਹੁਤ ਗਿਆਨ ਵਰਧਕ ਅਤੇ ਕਲਾ ਭਰਪੂਰ ਮਾਹੌਲ ਬਣਾਇਆ ਗਿਆ।ਡਾ. ਨਵਨੀਤ ਕੌਰ ਨੇ ਕਲਾ ਨੂੰ ਇੱਕ ਰੋਜਾਨਾ ਜਿੰਦਗੀ ਦੇ ਕਲਾ ਨਾਲ ਸਬੰਧ ,ਆਰਟ ਇੱਕ ਵਿਸ਼ਾ ਅਤੇ ਕਲਾ ਹਰ ਵਿਸ਼ੇ ਵਿੱਚ ਮੌਜੂਦ ਆਦਿ ਬਾਰੇ ਸਮਝਾਇਆ। ਉਨ੍ਹਾਂ ਦੇ ਵਿਸ਼ਾਲ ਗਿਅਨ ਨੂੰ ਕਈ ਗਤੀਵਿਧੀਆਂ ਨਾਲ ਸਬੰਧਤ ਕੀਤਾ, ਜਿਸ ਨਾਲ ਸੈਮੀਨਾਰ ਬਹੁਤ ਰੋਚਕ ਅਤੇ ਕਲਾ ਭਰਪੂਰ ਬਣ ਗਿਆ ।ਉਹਨਾਂ ਨੇ ਗਤੀਵਿਧੀਆਂ ਦੁਆਰਾ ਅਧਿਆਪਕਾਂ ਨੂੰ ਕਲਾ ਨੂੰ ਉਨ੍ਹਾਂ ਦੀ ਸਿੱਖਲਾਈ ਅੰਦਰ ਸ਼ਾਮਲ ਕਰਨ ਲਈ ਹੱਥ-ਪ੍ਰੈਕਟੀਕਲ ਅਤੇ ਵਿਧੀਆਂ ਵੀ ਕਰਵਾਈਆਂ ।ਮਿਸ ਰਵਿੰਦਰ ਕੌਰ ਨੇ ਕਲਾ ਇੰਟੀਗਰੇਸ਼ਨ ਦੁਆਰਾ ਹਰ ਅਧਿਆਪਕ ਦੇ ਅੰਦਰਲੇ ਸਿੱਖਲਾਈ ਅਤੇ ਛੁਪੇ ਕਲਾਤਮਕ ਗਿਆਨ ਦੀ ਸਿੱਖਲਾਈ ਦੀ ਮਹੱਤਤਾ ਉੱਤੇ ਜੋਰ ਦਿੱਤਾ, ਜਿਸ ਨਾਲ ਵਿਦਿਆਰਥੀਆਂ ਨੂੰ ਬੇਹਤਰ ਇਨਸਾਨ ਬਣਾਉਣ ਲਈ ਭਰਪੂਰ ਅਸਰ ਹੋ ਸਕਦਾ ਹੈ । ਸੈਮੀਨਾਰ ਵਿੱਚ ਕਲਾ ਇੰਟੀਗਰੇਸ਼ਨ ਦਾ ਸਿਖਲਾਈ ਅਤੇ ਸਿੱਖਿਆ ਨਤੀਜਿਆਂ ‘ਤੇ ਗਹਿਰੀ ਚਰਚਾ ਵੀ ਸ਼ਾਮਲ ਸੀ। ਸਕੂਲ ਦੇ ਪ੍ਰਿੰਸਪਲ ਡਾ. ਯੋਗੇਸ਼ ਗੰਭੀਰ ਜੀ ਨੇ ਸੈਮੀਨਾਰ ਵਿੱਚ ਦੋਵਾਂ ਵਿਸ਼ੇਸ਼ ਮਹਿਮਾਨ ਅਤੇ ਵਿਸ਼ਾ ਮਾਹਿਰਾਂ ਦਾ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕੀਤਾ। ਉਨ੍ਹੇਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਕਿ ਉਹਨਾਂ ਨੇ ਅਧਿਆਪਕਾਂ ਨੂੰ ਸਿੱਖਲਾਈ ਵਿੱਚ ਕਲਾ ਨੂੰ ਵਧੀਆ ਤਰੀਕੇ ਨਾਲ ਲਾਗੂ ਕਰਨ ਵਿੱਚ ਉਨਾਂ ਦਾ ਸਾਰਥਕ ਯੋਗਦਾਨ ਸ਼ਾਮਲ ਕੀਤਾ ਹੈ।
