August 6, 2025
#National

ਡੈਮੋਕਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਰੇਜ ਰਈਆ 2 ਦਾ ਹੋਇਆ ਚੋਣ ਅਜਲਾਸ

ਜੰਡਿਆਲਾ ਗੁਰੂ/ਤਰਸਿੱਕਾ, ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵੱਲੋਂ ਤਰਸਿੱਕਾ ਨਰਸਰੀ ਵਿਖੇ ਗੂਰਦੀਪ ਸਿੰਘ ਕਲੇਰ ਅਤੇ ਸੂਬਾ ਪ੍ਰਧਾਨ ਰਛਪਾਲ ਸਿੰਘ ਜੋਧਾ ਨਗਰੀ ਅਤੇ ਦੀਵਾਨ ਸਿੰਘ ਬਾਣੀਆਂ ਦੀ ਨਿਗਰਾਨੀ ਹੇਠ ਰੇਂਜ ਰਈਆ 2 ਦਾ ਚੋਣ ਅਜਲਾਸ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਬੀਟਾ ਦੇ ਜੰਗਲਾਤ ਕਾਮਿਆਂ ਨੇ ਸ਼ਮੂਲੀਅਤ ਕੀਤੀ ਅਜਲਾਸ ਵਿਚ ਸ਼ਾਮਿਲ ਹੋਏ ਡੀ ਐਮ ਐਫ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਛੱਜਲਵੱਡੀ ਮਮਤਾ ਸ਼ਰਮਾ ਵਿਪਨ ਰਿਖੀ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਧਰਮ ਸਿੰਘ ਧਿਆਨਪੁਰ ਨੇ ਆਪਣੇ ਭਰਾਤਰੀ ਸਦੇਸਾ ਰਾਹੀਂ ਜੰਗਲਾਤ ਵਰਕਰਾਂ ਦੇ ਪੱਕੇ ਹੋਣ ਦੇ ਸੰਘਰਸ਼ ਵਿੱਚ ਸਾਥ ਦੇਣ ਦਾ ਭਰੋਸਾ ਦਿੱਤਾ। ਅਜਲਾਸ ਵਿਚ ਪਾਸ ਕੀਤੇ ਗਏ ਪਹਿਲੇ ਮਤੇ ਰਾਹੀਂ ਵਿਭਾਗ ਦੇ ਕੱਚੇ ਵਰਕਰਾਂ ਨੂੰ ਪੱਕਾ ਕਰਨ ਬਾਰੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਅਤੇ ਪੰਜਾਬ ਸਰਕਾਰ ਇਸ ਦੇ ਖਿਲਾਫ ਉਚ ਅਦਾਲਤ ਵਿੱਚ ਜਾਣ ਤੋ ਗੁਰੇਜ਼ ਕਰਨ ਦੀ ਅਪੀਲ ਕੀਤੀ ਗਈ। ਦੂਸਰੇ ਮਤੇ ਰਾਹੀਂ ਰੇਂਜ ਵਿੱਚ ਕੰਮ ਤੋਂ ਛਾਟੀ ਕੀਤੇ ਗਏ ਸਾਰੇ ਵਰਕਰਾਂ ਫੋਰੀ ਕੰਮ ਤੇ ਲਗਾਉਣ ਅਤੇ ਵਿਭਾਗੀ ਵਰਕਰਾਂ ਕੋਲੋਂ ਮਨਰੇਗਾ ਰਾਹੀਂ ਕੰਮ ਕਰਵਾਉਣਾ ਬੰਦ ਕਰਕੇ ਸਰਕਾਰੀ ਬੱਜਟ ਰਾਹੀਂ ਕੰਮ ਕਰਵਾਉਂਣ ਦੀ ਮੰਗ ਕੀਤੀ। ਤੀਸਰੇ ਮਤੇ ਰਾਹੀਂ ਵਿਭਾਗ ਅੰਦਰ ਕੰਮ ਕਰਦੇ ਜਿਹੜੇ ਵਰਕਰਾਂ ਨੂੰ 3 ਸਾਲ ਤੋ ਵੱਧ ਸਮਾਂ ਹੋ ਚੁੱਕਾ ਹੈ ਉਨ੍ਹਾਂ ਦੀ ਸੀਨੀਆਰਤਾ ਸੂਚੀ ਤਿਆਰ ਕਰਨ ਦੀ ਮੰਗ ਕੀਤੀ ਗਈ। ਸੀਨੀਆਰਤਾ ਸੂਚੀ ਵਿੱਚ ਤਰੁਟੀਆਂ ਦੂਰ ਕਰਨ ਸਬੰਧੀ ਅਜਲਾਸ ਵਿਚ ਸਰਬਸੰਮਤੀ ਨਾਲ ਪ੍ਰਤਾਪ ਸਿੰਘ ਗਗੜਭਾਣਾ ਪਰਧਾਨ ਜਸਬੀਰ ਸਕੱਤਰ ਸਰਦੂਲ ਸਿੰਘ ਚੋਗਾਵਾਂ ਵਿਤ ਸਕੱਤਰ ਰਣਜੀਤ ਕੌਰ ਹਰਜਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ ਗੁਲਜ਼ਾਰ ਸਿੰਘ ਮੀਤ ਪ੍ਰਧਾਨ ਬਚਿੱਤਰ ਸਿੰਘ ਚੱਨਣਕੇ ਸਹਾਇਕ ਸਕੱਤਰ ਜੋਹਨ ਮਸੀਹ ਪ੍ਰੇਸ ਸਕੱਤਰ ਗੂਰਨਾਮ ਸਿੰਘ ਸਹਾਇਕ ਵਿੱਤ ਸਕੱਤਰ ਚੁਣੇ ਗਏ।

Leave a comment

Your email address will not be published. Required fields are marked *