ਡੋਲਫਿਨ ਇੰਟਰਨੈਸ਼ਨਲ ਅਕੈਡਮੀ ਨਕੋਦਰ ਦੀ ਵਿਦਿਆਰਥਣ ਪ੍ਰਭਜੀਤ ਕੌਰ ਨੇ ਆਈਲੈਟਸ ਚੋਂ ਲਏ ਉਚਤਮ 8.5 ਬੈਂਡ

ਨਕੋਦਰ (ਏ.ਐਲ.ਬਿਉਰੋ) ਡੋਲਫਿਨ ਇੰਟਰਨੈਸ਼ਨਲ ਅਕੈਡਮੀ ਜੋ ਨਜਦੀਕ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਨਕੋਦਰ ਵਿਖੇ ਸਥਿਤ ਹੈ, ਜੋ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਨੂੰ ਸਫਲਤਾ ਪੂਰਵਕ ਆਈਲੈਟਸ, ਪੀਟੀਈ, ਸਪੋਕਨ ਇੰਗਲਿਸ਼ ਦੀ ਤਿਆਰੀ ਕਰਵਾ ਰਹੇ ਹਨ ਅਤੇ ਇਹਨਾਂ ਦੇ ਵਿਦਿਆਰਥੀਆਂ ਦਾ ਨਤੀਜਾਂ ਵੀ ਬਹੁਤ ਵੱਧੀਆ ਆ ਰਿਹਾ ਹੈ। ਅਕੈਡਮੀ ਦੇ ਐਮ.ਡੀ. ਅਮਨਪ੍ਰੀਤ ਸਿੰਘ ਨੇ ਦੱੱਸਿਆ ਕਿ ਵਿਦਿਆਰਥਣ ਪ੍ਰਭਜੀਤ ਕੌਰ ਨੇ ਆਈਲੈਟਸ ਚੋਂ ਉਚੱਤਮ 8.5 ਬੈਂਡ ਅਤੇ ਓਵਰਆਲ 8 ਬੈਂਡ ਹਾਸਲ ਕੀਤੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡੀ ਅਕੈਡਮੀ ਚ ਤਜਰਬੇਕਾਰ ਸਟਾਫ ਤੋਂ ਵਿਦਿਆਰਥੀਆਂ ਨੂੰ ਆਈਲੈਟਸ ਦੀ ਬਹੁਤ ਹੀ ਵੱਧੀਆਂ ਤਰੀਕੇ ਨਾਲ ਤਿਆਰੀ ਕਰਵਾ ਰਹੇ ਹਨ।
