ਢਾਡੀ ਜਥਿਆਂ ਦੇ ਮੁਕਾਬਲਿਆਂ ਵਿਚੋਂ ਪੑਦੀਪ ਸਿੰਘ ਪਾਂਧੀ ਸ਼ਮਸ਼ਾਬਾਦ ਨੇ ਪਹਿਲਾਂ ਇਨਾਮ ਜਿੱਤਿਆ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਸਿੰਘ ਪੁਰੀਆਂ ਮਿਸਲ ਦੇ ਜਥੇਦਾਰ ਬਾਬਾ ਖੁਸ਼ਹਾਲ ਸਿੰਘ ਦੀ ਯਾਦ ਵਿਚ ਬੀਤੇ ਦਿਨੀ ਪਿੰਡ ਲਾਂਬੜਾ ਵਿਚ ਇਲਾਕੇ ਦੀ ਸੰਗਤ ਵੱਲੋ ਇਕ ਜੋੜ ਮੇਲਾ ਕਰਵਾਇਆ ਗਿਆ। ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਸਕੂਲ ਦੇ ਹਾਲ ਵਿਚ ਢਾਡੀ ਮੁਕਾਬਲੇ ਕਰਵਾਏ ਗਏ। ਜਿਸ ਵਿਚ 8 ਢਾਡੀ ਜਥਿਆਂ ਨੇ ਭਾਗ ਲਿਆ ਅਤੇ ਕੑਮਵਾਰ ਪਹਿਲੇ, ਦੂਸਰੇ ਤੇ ਤੀਸਰੇ ਨੰਬਰ ਤੇ ਆਉਣ ਵਾਲੇ ਜਥਿਆਂ ਨੂੰ ਇਨਾਮ ਸਨਮਾਨ ਵਜੋਂ ਦਿੱਤੇ ਗਏ। ਇਨ੍ਹਾਂ ਮੁਕਾਬਲਿਆਂ ਵਿਚ ਭਾਈ ਪੑਦੀਪ ਸਿੰਘ ਪਾਂਧੀ ਸ਼ਮਸ਼ਾਬਾਦ ਵਾਲੇ ਨੂੰ ਵਧੀਆ ਪੑਚਾਰਕ ਦਾ ਪਹਿਲਾ ਇਨਾਮ ਦਿੱਤਾ ਗਿਆ। ਢਾਡੀ ਦਰਬਾਰ ਵਿਚ ਜੱਜ ਦੀ ਭੂਮਿਕਾ ਬਲਿਹਾਰ ਸਿੰਘ ਢੀਡਸਾ ਕੁਲਵਿੰਦਰ ਸਿੰਘ ਘੁੰਮਣ ਅਤੇ ਨਵਜੋਤ ਸਿੰਘ ਜਰਗ ਨੇ ਨਿਭਾਈ। ਇਸ ਜੋੜ ਮੇਲੇ ਵਿਚ ਪੑਧਾਨ ਬਲਦੇਵ ਸਿੰਘ ਸਿੱਧੂ, ਕਮੇਟੀ ਮੈਂਬਰ ਅਤੇ ਸੰਗਤ ਹਾਜ਼ਰ ਸੀ।
