ਤੜਕਸਾਰ ਹੋਈ ਬਾਰਿਸ਼ ਨਾਲ ਸ਼ਹਿਰ ਦੀ ਪ੍ਰਮੁੱਖ ਚੌੜੀ ਗਲੀ ਨੇ ਧਾਰਿਆ ਸਮੁੰਦਰ ਦਾ ਰੂਪ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸਥਾਨਕ ਸ਼ਹਿਰ ਅੰਦਰ ਤੜਕਸਾਰ ਹੋਈ ਬਾਰਿਸ਼ ਨੇ ਪ੍ਰਸ਼ਾਸਨ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਕਿਉਂਕਿ ਇਸ ਬਾਰਿਸ਼ ਨਾਲ ਜਿੱਥੇ ਸ਼ਹਿਰ ਵਿੱਚ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਇਆ ਉੱਥੇ ਹੀ ਸ਼ਹਿਰ ਦੀ ਪ੍ਰਮੁੱਖ ਮੰਨੀ ਜਾਣ ਵਾਲੀ ਚੋੜੀ ਗਲੀ ਨੇ ਸਮੁੰਦਰ ਦਾ ਰੂਪ ਧਾਰਨ ਕਰ ਲਿਆ ਜਿਸ ਦੀ ਮੁੱਖ ਵਜਹਾ ਸ਼ਹਿਰ ਅੰਦਰ ਸੀਵਰੇਜ ਵਿਵਸਥਾ ਦਾ ਠੱਪ ਹੋਣਾ ਹੈ। ਚੌੜੀ ਗਲੀ ਦੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਘਰਾਂ ਅੰਦਰ ਹੀ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪੀੜਤ ਗੋਬਿੰਦ ਬੁਲਾੜੀਆ, ਡਾਕਟਰ ਪ੍ਰਿੰਸ ਗੋਇਲ,ਵੇਦ ਪ੍ਰਕਾਸ਼, ਰਵਿੰਦਰ ਬਬਲਾ, ਜਗਦੀਸ਼, ਮੀਨਾ, ਦੌਲਤ ਰਾਮ ,ਰਤਨ ਸ਼ਰਮਾ ਪ੍ਰੇਮਾ ਸਚਿਨ ,ਰੀਟਾ, ਪਿੰਟਾ, ਭੋਲਾ ਬੁਲਾੜੀਆ, ਟਿੰਕੂ ਬਲਾੜੀਆ, ਦਰਸ਼ੀ ਬਲਾੜੀਆ, ਪਾਲਾ ਭੁਲਾੜੀਆ ਲਲਿਤ ਬੁਲਾੜੀਆ ਆਦਿ ਨੇ ਦੱਸਿਆ ਕਿ ਜਦ ਵੀ ਬਾਰਿਸ਼ ਹੁੰਦੀ ਹੈ ਉਨਾਂ ਦੀ ਗਲੀ ਸਮੁੰਦਰ ਦਾ ਰੂਪ ਧਾਰਨ ਕਰ ਲੈਂਦੀ ਹੈ ਜੋ ਕਿ ਪਾਣੀ ਕਈ ਦਿਨ ਤੱਕ ਖੜਾ ਰਹਿੰਦਾ ਹੈ ਉਹਨਾਂ ਕਿਹਾ ਕਿ ਪ੍ਰਸ਼ਾਸਨ ਨੇ ਉਹਨਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਉਹਨਾਂ ਕਿਹਾ ਕਿ ਇਸ ਦੀ ਮੁੱਖ ਵਜਹ ਸ਼ਹਿਰ ਅੰਦਰ ਸੀਵਰੇਜ ਵਿਵਸਥਾ ਦਾ ਠੱਪ ਹੋਣਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਰਾਜਨੀਤਿਕ ਵਿਅਕਤੀ ਜਾਂ ਸਥਾਨਕ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਸਮੱਸਿਆ ਨੂੰ ਹੱਲ ਕਰਨ ਦਾ ਯਤਨ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਆਪਣੇ ਕੰਮ ਕਾਜਾਂ ਲਈ ਗੰਦੇ ਪਾਣੀ ਦੇ ਵਿੱਚੋਂ ਗੁਜਰਨਾ ਪੈਂਦਾ ਹੈ ਅਤੇ ਇਸ ਵਰਖਾ ਮੌਸਮ ਵਿੱਚ ਬਿਮਾਰੀਆਂ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਕੁਝ ਨਹੀਂ ਲੈ ਕੇ ਤਾ ਗਿਆ ਸੀ ਉਹਨਾਂ ਕਿਹਾ ਕਿ ਅਸੀਂ ਸੁੱਤੇ ਪਏ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਉਹਨਾਂ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ।
