ਥਾਣਾ ਖਲਚੀਆ ਵੱਲੋ 150 ਨਸ਼ੀਲੀਆ ਗੋਲੀਆ ਸਮੇਤ ਇੱਕ ਕਾਬੂ

ਖਲਚੀਆ (ਵਿਕਰਮਜੀਤ ਸਿੰਘ) ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ (ਦਿਹਾਤੀ) ਜੀ ਵੱਲੋ ਸਾਰੇ ਉੱਚ ਅਫਸਰਾ ਅਤੇ ਮੁੱਖ ਅਫਸਰਾ ਸਮਾਜ ਵਿਰੋਧੀ ਅਨਸਰਾਂ ਖਿਲਾਫ ਜੀਰੋ ਟੋਲਰੈਂਸ ਦੀ ਨੀਤੀ ਅਪਣਾਉਣ ਦੀਆ ਹਦਾਇਤਾ ਜਾਰੀ ਕੀਤੀਆ ਹਨ। ਜੋ ਇਹਨਾ ਹਦਾਇਤਾ ਤਹਿਤ ਡੀ.ਐਸ.ਪੀ ਬਾਬਾ ਬਕਾਲਾ ਸਾਹਿਬ ਅਤੇ ਮੁੱਖ ਅਫਸਰ ਥਾਣਾ ਖੇਲਚੀਆ ਦੀ ਜੇਰੇ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋ ਅੱਡਾ ਵਡਾਲਾ ਕਲਾ ਤੋਂ ਪਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਫੇਰੂਮਾਨ ਥਾਣਾ ਬਿਆਸ ਨੂੰ 150 ਨਸ਼ੀਲਆ ਗੋਲੀਆਂ ਅਤੇ ਇੱਕ ਮੋਟਰਸਾਈਕਲ ਪੈਸ਼ਨ ਪਲੱਸ ਨੰਬਰੀ ਪੀ.ਬੀ- 17-ਏ-8247 ਸਮੇਤ ਕਾਬੂ ਕੀਤਾ ਗਿਆ। ਜਿਸ ਸਬੰਧੀ ਉਸ ਖਿਲਾਫ ਮੁਕੱਦਮਾ ਨੰ. 27 ਜੁਰਮ 22/61/85 NDPS ACT ਥਾਣਾ ਖਲਚੀਆ ਦਰਜ ਰਜਿਸਟਰ ਕੀਤਾ ਗਿਆ। ਉਕਤ ਦੋਸ਼ੀ ਕੋਲੋ ਬੇਹੱਦ ਬਰੀਕੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਉਹਨਾ ਦੇ ਫਾਰਵਰਡ ਅਤੇ ਬੈਕਵਰਡ ਲਿੰਕਾ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਜਿਸ ਕਿਸੇ ਦੀ ਸ਼ਮੂਲੀਅਤ ਸਾਹਮਣੇ ਆਵੇਗਾ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
