ਥਾਣਾ ਮਹਿਤਾ ਵੱਲੋ 12 ਗ੍ਰਾਮ ਹੈਰਇੰਨ, 6000 ਡਰੱਗ ਮਨੀ ਅਤੇ ਦੋ ਗੱਡੀਆ ਸਮੇਤ 05 ਕਾਬੂ

ਮਹਿਤਾ (ਵਿਕਰਮਜੀਤ ਸਿੰਘ) ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਵੱਲੋ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਵਿੱਚੋ ਸਮਾਜ ਵਿਰੋਧੀ ਅਨਸਰਾ ਨੂੰ ਨੱਥ ਪਾਉਣ ਲਈ ਵਿਸ਼ੇਸ਼ ਹਦਾਇਤਾ ਜਾਰੀ ਕੀਤੀਆ ਹਨ। ਜੋ ਇਹਨਾ ਹਦਾਇਤਾ ਤਹਿਤ ਡੀ.ਐਸ.ਪੀ ਜੰਡਿਆਲਾ ਅਤੇ ਮੁੱਖ ਅਫਸਰ ਥਾਣਾ ਮਹਿਤਾ ਦੀ ਜੇਰੇ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋ ਪਿੰਡ ਸੂਰੋਪੱਡਾ ਤੋਂ 1. ਮੁੱਹਬਤਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਨਾਥ ਦੀ ਖੂਹੀ 2. ਵਿਕਰਮ ਸਿੰਘ ਪੁੱਤਰ ਲੇਟ ਜੈ ਕੁਮਾਰ ਵਾਸੀ ਮਕਾਨ ਨੰਬਰ 401 ਰਾਮ ਦਰਬਾਰ ਫੇਸ 1 ਚੰਡੀਗੜ੍ਹ 3. ਰਵਿੰਦਰ ਸਿੰਘ ਪੁੱਤਰ ਲੇਟ ਜਸਪਾਲ ਸਿੰਘ ਸੈਣੀ ਮਕਾਨ ਨੰਬਰ 1032 ਸੈਕਟਰ 398 ਚੰਡੀਗੜ੍ਹ 4. ਸੁਭਮ ਕੁਮਾਰ ਪੁੱਤਰ ਬਲਬੀਰ ਸਿੰਘ ਵਾਸੀ ਮਕਾਨ ਨੰਬਰ 4555,ਸੈਕਟਰ 46-ਡੀ ਚੰਡੀਗੜ੍ਹ ਅਤੇ 5. ਜੈ ਗੋਲਾਟੀ ਪੁੱਤਰ ਬਾਲਰਾਜ ਮਕਾਨ ਨੰਬਰ 252 ਜੀਰਕ ਪੁਰ ਨੂੰ 12 ਗ੍ਰਾਮ ਹੈਰੋਇੰਨ, ਦੋ ਗੱਡੀਆ ( ਇੱਕ ਗੱਡੀ XUV 500 ਨੰਬਰੀ PB-09V-7240 ਰੰਗ ਚਿੱਟਾ ਅਤੇ ਗੱਡੀ ।-20 ਨੰਬਰ CH 01-CF-2327 ਰੰਗ ਚਿੱਟਾ) ਅਤੇ ਚਾਰ ਮੋਬਾਈਲ ਫੋਨ ਸਮੇਤ ਗ੍ਰਿਫਤਾਰ ਕਰਕੇ ਉਹਨਾ ਖਿਲ਼ਾਫ ਮੁਕੱਦਮਾ ਨੰ.20 ਮਿਤੀ 20.03.2024 ਜੁਰਮ 21,27,27(A)-61-85 NDPS Act ਤਹਿਤ ਥਾਣਾ ਮਹਿਤਾ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ। ਜੋ ਉਕਤ ਦੋਸ਼ੀਆ ਕੋਲੋ ਸਖਤੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਉਹਨਾ ਦੇ ਫਾਰਵਡਰ ਅਤੇ ਬੈਕਵਰਡ ਲਿੰਕਾ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
