ਥਾਣਾ ਰਮਦਾਸ ਵੱਲੋ ਇੱਕ 32 ਬੋਰ ਰਿਵਾਲਵਰ ਸਮੇਤ 06 ਜਿੰਦਾ ਰੌਂਦ ਅਤੇ ਇੱਕ ਗੱਡੀ ਸਮੇਤ ਇੱਕ ਕਾਬੂ

ਰਮਦਾਸ (ਵਿਕਰਮਜੀਤ ਸਿੰਘ) ਸਤਿੰਦਰ ਸਿੰਘ ਆਈ.ਪੀ.ਐਸ, ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਜੀ ਵੱਲੋ ਨਸ਼ਿਆ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵੱਡੇ ਪੱਧਰ ਤੇ ਮੁਹਿੰਮ ਚਲਾਉਣ ਦੀਆ ਹਦਾਇਤਾ ਜਾਰੀ ਕੀਤੀਆ ਗਈਆ ਹਨ। ਇਹਨਾ ਹਦਾਇਤਾ ਦੀ ਪਾਲਣਾ ਕਰਦੇ ਹੋਏ ਡੀ.ਐਸ.ਪੀ ਅਜਨਾਲਾ ਦੀ ਜੇਰੇ ਨਿਗਰਾਨੀ ਵਿੱਚ ਮੁੱਖ ਅਫਸਰ ਥਾਣਾ ਰਮਦਾਸ ਨੂੰ ਗੁਪਤ ਸੂਚਨਾ ਮਿਲੀ ਕਿ ਬਿਕਰਮ ਮਸੀਹ ਉਰਫ ਬਿਕਰ ਪੁੱਤਰ ਰੂਲਦੂ ਮਸੀਹ ਵਾਸੀ ਪਛੀਆ ਆਪਣੇ ਭਰਾ ਵਿਲੀਅਮ ਮਸੀਹ ਨਾਲ ਰਲ ਕੇ ਨਸ਼ਾ ਤਸਕਰੀ ਅਤੇ ਨਜਾਇਜ ਅਸਲੇ ਦਾ ਕਾਰੋਬਾਰ ਕਰਦੇ ਹਨ। ਜੋ ਬਿਕਰਮ ਮਸੀਹ ਉਰਫ ਬਿਕਰ ਥੋੜੇ ਦਿਨ ਪਹਿਲਾ ਹੀ ਜੇਲ ਵਿੱਚੋ ਵਾਪਸ ਆਇਆ ਹੈ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਮੁੱਖ ਅਫਸਰ ਥਾਣਾ ਰਮਦਾਸ ਵੱਲੋ ਆਪਣੀ ਰੋਡ ਪਾਰਟੀ ਨੂੰ ਚੰਗੀ ਤਰ੍ਹਾਂ ਬ੍ਰੀਫ ਕਰਕੇ ਪਿੰਡ ਪਛੀਆ ਵਿਲੀਅਮ ਮਸੀਹ ਦੇ ਘਰ ਰੇਡ ਕੀਤਾ ਗਿਆ ਜਿੱਥੇ ਉਸਦੇ ਘਰ ਦੇ ਬਾਹਰ ਇੱਕ ਗੱਡੀ ਮਾਰਕਾ ਮਹਿੰਦਰਾ XUV-300 ਨੰਬਰੀ PB-09-AJ-5377 ਖੜੀ ਸੀ ਅਤੇ ਦੋ ਨੌਜਵਾਨ ਗੱਡੀ ਪਾਸ ਖੜੇ ਸੀ ਜਿੰਨਾ ਵਿੱਚੋ ਇੱਕ ਨੌਜਵਾਨ ਪੁਲਿਸ ਪਾਰਟੀ ਨੂੰ ਵੇਖਕੇ ਭੱਜ ਗਿਆ ਤੇ ਦੂਸਰੇ ਨੂੰ ਕਾਬੂ ਕਰਕੇ ਜਦ ਨਾਮ ਪਤਾ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ ਵਿਲੀਅਮ ਮਸੀਹ ਪੁੱਤਰ ਰੂਲਦੂ ਮਸੀਹ ਵਾਸੀ ਪਛੀਆ ਦੱਸਿਆ। ਜਿਸ ਪਾਸੋ ਭੱਜਣ ਵਾਲੇ ਵਿਅਕਤੀ ਬਾਰੇ ਪੁੱਛਿਆ ਗਿਆ ਉਸ ਨੇ ਭੱਜਣ ਵਾਲੇ ਵਿਅਕਤੀ ਦਾ ਨਾਮ ਬਿਕਰਮ ਮਸੀਹ ਉਰਫ ਬਿਕਰ ਪੁੱਤਰ ਰੂਲਦੂ ਮਸੀਹ ਵਾਸੀ ਪਛੀਆ ਆਪਣਾ ਭਰਾ ਦੱਸਿਆ ਜੋ ਉੱਕਤ ਗੱਡੀ ਨੂੰ ਚੈਕ ਕਰਨ ਤੇ ਇੱਕ 32 ਬੋਰ ਰਿਵਾਲਰ ਸਮੇਤ 06 ਜਿੰਦਾ ਰੌਂਦ 32 ਬੋਰ ਬ੍ਰਾਮਦ ਹੋਏ ਜਿਸ ਸਬੰਧੀ ਉਕਤ ਬਿਕਰਮ ਮਸੀਹ ਅਤੇ ਵਿਲੀਅਮ ਮਸੀਹ ਖਿਲਾਫ ਮੁਕੱਦਮਾ ਨੰ. 19 ਮਿਤੀ 21.03.2024 ਜੁਰਮ 25,27/54/59 ARMS ACT ਥਾਣਾ ਰਮਦਾਸ ਦਰਜ ਰਜਿਸਟਰ ਕੀਤਾ ਗਿਆ। ਉਕਤ ਭੱਜਣ ਵਿੱਚ ਕਾਮਯਾਬ ਹੋਏ ਬਿਕਰਮ ਮਸੀਹ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
