March 13, 2025
#National

ਥਾਣਾ ਲਾਂਬੜਾ ਜਲੰਧਰ (ਦਿਹਾਤੀ) ਦੀ ਪੁਲਿਸ ਵੱਲੋ EXICE ACT ਦੇ ਕੇਸ ਵਿਚ ਲੋੜੀਂਦਾ ਪੀ.ਓ ਗ੍ਰਿਫਤਾਰ

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਪਲਵਿੰਦਰ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਸੀਨੀਅਰ ਅਫਸਰਾਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਥਾਣਾ ਲਾਂਬੜਾ ਤੋਂ ਸਬ: ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫਸਰ ਥਾਣਾ ਲਾਂਬੜਾ ਵੱਲੋਂ ਪੀ.ਓ ਨੂੰ ਗ੍ਰਿਫਤਾਰ ਕਰਨ ਲਈ ASI ਬਲਜਿੰਦਰ ਸਿੰਘ ਥਾਣਾ ਲਾਂਬੜਾ ਸਮੇਤ ਪੁਲਿਸ ਪਾਰਟੀ ਟੀਮ ਤਿਆਰ ਕੀਤੀ ਗਈ ਸੀ। ਜੋ ਦੋਰਾਨ ਤਲਾਸ਼ ਪੀ.ਓ ASI ਬਲਜਿੰਦਰ ਸਿੰਘ ਵੱਲੋਂ ਹਸਬ ਜਾਬਤਾ ਅਨੁਸਾਰ ਮੁੱਕਦਮਾ ਨੰਬਰ 37 ਮਿਤੀ 06.05.2022 ਜੁਰਮ EXICE ACT ਥਾਣਾ ਲਾਬੜਾ ਵਿੱਚ ਲੋੜੀਂਦੇ ਪੀ.ਓ ਬਹਾਦਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਲੱਲੀਆ ਕਲਾ ਥਾਣਾ ਲਾਂਬੜਾ ਜਿਲਾ ਜਲੰਧਰ ਨੂੰ ਅੱਜ ਮਿਤੀ 16.03.2024 ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਦੋਸ਼ੀ ਨੂੰ ਬਾ ਅਦਾਲਤ ਮਿਸ ਮਨਦੀਪ ਕੌਰ JMIC ਸਾਹਿਬ ਜਲੰਧਰ ਵੱਲ ਮਿਤੀ 18.12.2023 ਨੂੰ 299 CRPC ਤਹਿਤ ਪੀ.ੳ ਕਰਾਰ ਦਿੱਤਾ ਗਿਆ ਸੀ।

Leave a comment

Your email address will not be published. Required fields are marked *