ਥਾਣਾ ਸ਼ਾਹਕੋਟ ਦੀ ਪੁਲਿਸ ਨੇ ਭਗੌੜੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ)ਨਰਿੰਦਰ ਸਿੰਘ ਔਜਲਾ ਡੀ.ਐਸ.ਪੀ. ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਯਾਦਵਿੰਦਰ ਸਿੰਘ ਐਸ.ਐਚ.ਓ. ਥਾਣਾ ਸ਼ਾਹਕੋਟ ਦੀ ਦੇਖ-ਰੇਖ ਹੇਠ ਸ਼ਾਹਕੋਟ ਪੁਲਿਸ ਪਾਰਟੀ ਵੱਲੋ ਇੱਕ ਭਗੌੜੇ (ਪੀ.ਓ) ਵਿਅਕਤੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਯਾਦਵਿੰਦਰ ਸਿੰਘ ਐਸ.ਐਚ.ਓ. ਥਾਣਾ ਸ਼ਾਹਕੋਟ ਨੇ ਦੱਸਿਆ ਕਿ ਮਿਤੀ 22.12.2017 ਨੂੰ ਨਜ਼ਦੀਕ ਪਰਜੀਆ ਮੋੜ ਸ਼ਾਹਕੋਟ ਤੋਂ ਪ੍ਰਦੀਪ ਸਿੰਘ ਪੁੱਤਰ ਜਨਕ ਸਿੰਘ ਵਾਸੀ ਬੱਧਨੀ ਕਲਾਂ ਜ਼ਿਲ੍ਹਾ ਮੋਗਾ ਨੂੰ ਇੱਕ ਸਵਿੱਫਟ ਗੱਡੀ ਨੂੰ ਰੋਕਿਆ ਗਿਆ। ਜਿਸ ਨੇ ਗੱਡੀ ਪਰ ਜਾਅਲੀ ਨੰਬਰ ਪਲੇਟ ਪੀ.ਬੀ.29-ਵਾਈ- 5051 ਲਗਾਈ ਹੋਈ ਸੀ। ਜੋ ਧੋਖਾ ਦੇਣ ਦੀ ਨੀਯਤ ਨਾਲ ਕਸਬੇ ਵਿੱਚ ਘੁੰਮ ਰਿਹਾ ਸੀ। ਜਿਸ ਤੇ ਪੁਲਿਸ ਨੇ ਪ੍ਰਦੀਪ ਕੁਮਾਰ ਖਿਲਾਫ਼ ਮੁਕੱਦਮਾ ਨੰਬਰ 327 ਮਿਤੀ 22.12.2017 ਜ਼ੁਰਮ 482, 420 ਥਾਣਾ ਸ਼ਾਹਕੋਟ ਵਿਖੇ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪ੍ਰਦੀਪ ਸਿੰਘ ਅਦਾਲਤ ਜਲੰਧਰ ਤੋਂ ਗੈਰ ਹਾਜ਼ਰ ਹੋ ਗਿਆ ਸੀ, ਜਿਸ ਤੇ ਅਦਾਲਤ ਵੱਲੋ ਇਸ ਨੂੰ ਮਿਤੀ 05.02.2024 ਨੂੰ ਭਗੌੜਾ (ਪੀ.ਓ) ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਮਿਤੀ 18.02.2024 ਨੂੰ ਏ.ਐਸ.ਆਈ. ਕਸ਼ਮੀਰ ਸਿੰਘ ਥਾਣਾ ਸ਼ਾਹਕੋਟ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਭਗੌੜੇ ਪ੍ਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਆ ਹੈ। ਜਿਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।
