August 6, 2025
#Latest News

ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋ ਗੁੰਮ ਹੋਈਆ 03 ਲੜਕੀਆ ਨੂੰ ਟਰੇਸ ਕਰਕੇ ਮਾਤਾ-ਪਿਤਾ ਦੇ ਹਵਾਲੇ ਕੀਤਾ ਗਿਆ

ਸ਼ਾਹਕੋਟ/, ਮਲਸੀਆ (ਬਿੰਦਰ ਕੁਮਾਰ) ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ 24 ਘੰਟੇ ਓਨ ਡਿਊਟੀ ਹੈਂ ਪਰ ਕੁਝ ਲੋਕਾਂ ਦਾ ਕਹਿਣਾ ਕਿ ਕੇ ਪੁਲਿਸ ਤਾਂ ਕੁੰਭ ਕਰਨ ਦੀ ਨੀਦ ਸੁੱਤੀ ਪਈ ਹੈਂ ਪਰ ਸ਼ਾਹਕੋਟ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਤਾਂ ਤੁਹਾਡੀ ਸੇਵਾ ਵਿੱਚ 24 ਘੰਟੇ ਹਾਜ਼ਰ ਹਾਂ ਨਰਿੰਦਰ ਸਿੰਘ ਔਜਲਾ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਦੀ ਅਗਵਾਈ ਹੇਠ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋ ਗੁੰਮ ਹੋਈਆ 03 ਲੜਕੀਆ ਨੂੰ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਸ਼ਨੀ ਪੁੱਤਰ ਸਲਿੰਦਰ ਵਾਸੀ ਮੁਹੱਲਾ ਬਾਵਿਆ ਸ਼ਾਹਕੋਟ ਨੇ ਦਰਖਾਸਤ ਦਿੱਤੀ ਸੀ ਕਿ ਉਹਨਾਂ ਦੀਆ ਲੜਕੀਆ ਮੁਸਕਾਨ ਉਮਰ 18 ਸਾਲ ਪੁੱਤਰੀ ਸ਼ਨੀ, ਮਨਪ੍ਰੀਤ ਕੌਰ ਉਮਰ 20 ਸਾਲ ਪੁੱਤਰੀ ਰਾਜਵਿੰਦਰ ਕੌਰ, ਅਰਸ਼ਦੀਪ ਕੌਰ ਉਮਰ 20 ਸਾਲ ਪੁੱਤਰੀ ਸਰਬਜੀਤ ਸਿੰਘ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ ਘਰ ਤੋਂ ਬਿਨ੍ਹਾ ਦੱਸੇ ਕਿਧਰੇ ਚਲੇ ਗਈਆ ਹਨ, ਜਿਹਨਾਂ ਨੇ ਆਪਣੇ ਫੋਨ ਵੀ ਬੰਦ ਕਰ ਲਏ ਹਨ। ਜਿਸ ਤੇ ਟੈਕਨੀਕਲ ਸੋਰਸ ਅਤੇ ਹਿਊਮਨ ਸੋਰਸ ਲਗਾ ਕੇ ਸੈਕਟਰ 58 ਮੋਹਾਲੀ ਤੋਂ ਲੜਕੀ ਮੁਸਕਾਨ ਉਮਰ 18 ਸਾਲ, ਮਨਪ੍ਰੀਤ ਕੌਰ ਉਮਰ 20 ਸਾਲ ਅਤੇ ਅਰਸ਼ਦੀਪ ਕੌਰ ਉਮਰ 20 ਸਾਲ ਨੂੰ ਟਰੇਸ ਕਰਕੇ ਬ੍ਰਾਮਦ ਕੀਤਾ ਗਿਆ ਹੈ। ਜੋ ਲੜਕੀਆ ਦੇ ਮਾਤਾ ਪਿਤਾ ਵੱਲੋ ਕਿਸੇ ਖਿਲਾਫ ਦੇ ਖਿਲਾਫ ਦਰਖਾਸਤ ਨਹੀਂ ਦਿੱਤੀ ਗਈ ਸੀ। ਜੋ ਲੜਕੀਆ ਪਾਸੋਂ ਪੁੱਛਗਿੱਛ ਕਰਨ ਦੌਰਾਨ ਲੜਕੀਆ ਨੇ ਦੱਸਿਆ ਕਿ ਉਹ ਆਪਣੇ ਮਾਤਾ ਪਿਤਾ ਨੂੰ ਦੱਸੇ ਬਿਨ੍ਹਾ ਘਰੋਂ ਗਈਆ ਸਨ ਅਤੇ ਉਹਨਾਂ ਨੇ ਕਦੇ ਨਾ ਵਾਪਸ ਆਉਣ ਦਾ ਫੈਸਲਾ ਲਿਆ ਸੀ। ਜਿਹਨਾਂ ਨੂੰ ਬਾਅਦ ਕਰਨੇ ਪੁੱਛਗਿੱਛ ਇਹਨਾਂ ਦੇ ਮਾਤਾ ਪਿਤਾ ਦੇ ਹਵਾਲੇ ਕੀਤਾ ਗਿਆ ਹੈ।

Leave a comment

Your email address will not be published. Required fields are marked *