ਥਾਣਾ ਸ਼ਾਹਕੋਟ ਪੁਲਿਸ ਵੱਲੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਚੋਰੀ ਕੀਤੇ ਹੋਏ ਆਲੂਆਂ ਦੇ 16 ਗੱਟੇ ਕੀਤੇ ਬ੍ਰਾਮਦ

ਸ਼ਾਹਕੋਟ /ਮਲਸੀਆ (ਬਿੰਦਰ ਕੁਮਾਰ) ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਚੋਰੀ ਕੀਤੇ ਹੋਏ ਆਲੂਆਂ ਦੇ 16 ਗੱਟੇ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਬੀਤੇ ਦਿਨੀਂੰ ਵਿਨੋਦ ਕੁਮਾਰ ਮਨੀਮ ਪੁੱਤਰ ਬਿਸ਼ਨ ਕੁਮਾਰ ਵਾਸੀ ਬੀਰ ਪਿੰਡ ਥਾਣਾ ਸਦਰ ਨਕੋਦਰ ਜਿਲਾ ਜਲੰਧਰ ਨੇ ਐਸ.ਆਈ. ਕੇਵਲ ਸਿੰਘ ਪਾਸ ਇਤਲਾਹ ਦਿੱਤੀ ਕਿ ਗੁਰਸੇਵਕ ਸਿੰਘ ਉਰਫ ਸੇਮੂ ਪੁੱਤਰ ਜੱਗਾ ਸਿੰਘ ਵਾਸੀ ਕਮਾਲਗੜ ਥਾਣਾ ਜੀਰਾ ਜਿਲਾ ਫਿਰੋਜਪੁਰ ਅਤੇ ਨਵਦੀਪ ਸਿੰਘ ਉਰਫ ਨੰਦੂ ਪੁੱਤਰ ਗੁਰਦੀਪ ਸਿੰਘ ਵਾਸੀ ਪੱਤੀ ਸਾਹਲਾ ਨਗਰ ਮਲਸੀਆ ਥਾਣਾ ਸ਼ਾਹਕੋਟ ਜਿਲਾ ਜਲੰਧਰ ਪਹਿਲਾ ਉਹਨਾਂ ਦੇ ਖੈਹਿਰਾ ਕੋਲਡ ਸਟੋਰ ਮਲਸੀਆ ਵਿਖੇ ਕੰਮ ਕਰਦੇ ਸਨ ਤੇ ਹੁਣ ਕਰੀਬ ਡੇਢ ਸਾਲ ਤੋਂ ਉਹਨਾਂ ਨੇ ਇਹਨਾਂ ਨੂੰ ਕੰਮ ਤੋਂ ਹਟਾ ਦਿੱਤਾ ਸੀ । ਜੋ ਅਰਸਾ ਕ੍ਰੀਬ 10/15 ਦਿਨ ਉਹਨਾਂ ਦੇ ਕੋਲਡ ਸਟੋਰ ਵਿੱਚ ਆਲੂਆ ਦੇ ਸਟਾਕ ਦੇ ਲੱਗੇ ਤੋੜਿਆ ਵਿੱਚੋ ਆਲੂ ਦੇ ਤੋੜੇ ਚੋਰੀ ਹੋ ਰਹੇ ਸਨ। ਜੋ ਉਹਨਾਂ ਨੂੰ ਪਤਾ ਲੱਗਾ ਕਿ ਆਲੂਆ ਦੇ 44 ਤੋੜੇ ਗੁਰਸੇਵਕ ਸਿੰਘ ਉਰਫ ਸੇਮੂ ਪੁੱਤਰ ਜੱਗਾ ਸਿੰਘ ਵਾਸੀ ਕਮਾਲਗੜ ਥਾਣਾ ਜੀਰਾ ਜਿਲਾ ਫਿਰੋਜਪੁਰ ਅਤੇ ਨਵਦੀਪ ਸਿੰਘ ਉਰਫ ਨੰਦੂ ਪੁੱਤਰ ਗੁਰਦੀਪ ਸਿੰਘ ਵਾਸੀ ਪੱਤੀ ਸਾਹਲਾ ਨਗਰ ਮਲਸੀਆ ਥਾਣਾ ਸ਼ਾਹਕੋਟ ਜਿਲਾ ਜਲੰਧਰ ਨੇ ਚੋਰੀ ਕੀਤੇ ਹਨ। ਜਿਸ ਤੇ ਮੁਕੱਦਮਾ ਨੰਬਰ 85 ਅ/ਧ 457,380,34 9P3 ਥਾਣਾ ਸ਼ਾਹਕੋਟ ਦਰਜ ਰਜਿਸਟਰ ਕਰਕੇ ਗੁਰਸੇਵਕ ਸਿੰਘ ਉਰਫ ਸੇਮੂ ਪੁੱਤਰ ਜੱਗਾ ਸਿੰਘ ਵਾਸੀ ਕਮਾਲਗੜ ਥਾਣਾ ਜੀਰਾ ਜਿਲਾ ਫਿਰੋਜਪੁਰ ਅਤੇ ਨਵਦੀਪ ਸਿੰਘ ਉਰਫ ਨੰਦੂ ਪੁੱਤਰ ਗੁਰਦੀਪ ਸਿੰਘ ਵਾਸੀ ਪੱਤੀ ਸਾਹਲਾ ਨਗਰ ਮਲਸੀਆ ਥਾਣਾ ਸ਼ਾਹਕੋਟ ਜਿਲਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਪਾਸੋਂ ਚੋਰੀ ਕੀਤੇ 16 ਗੱਟੇ ਆਲੂ ਬ੍ਰਾਮਦ ਕੀਤੇ ਗਏ ਹਨ। ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
