ਥਾਣੇ ਵਿੱਚ ਪਬਲਿਕ ਨੂੰ ਕੋਈ ਸਮੱਸਿਆ ਨਹੀਂ ਆਉਣ ਦੇਵਾਂਗਾ – ਜਗਸੀਰ ਸਿੰਘ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਸ੍ਰੀ ਸੰਦੀਪ ਮਲਿਕ ਐਸ ਐਸ ਪੀ ਬਰਨਾਲਾ ਅਤੇ ਮਾਨਵਜੀਤ ਸਿੰਘ ਡੀ ਐਸ਼ ਪੀ ਤਪਾ ਮੰਡੀ ਦੀ ਅਗਵਾਈ ਵਿੱਚ ਥਾਣਾ ਸ਼ਹਿਣਾ ਵਿਖੇ ਪਬਲਿਕ ਦੀਆਂ ਆਈਆਂ ਦਰਖ਼ਾਸਤਾਂ ਦਾ ਨਿਪਟਾਰਾ ਕਰਕੇ ਉਹਨਾਂ ਦੀਆਂ ਮੁਸਕਲਾਂ ਹੱਲ ਕੀਤੀਆਂ ਗਈਆਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਗਸੀਰ ਸਿੰਘ ਥਾਣਾ ਮੁਖੀ ਸਹਿਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ, ਉਨ੍ਹਾਂ ਕਿਹਾ ਕਿ ਸ਼ਹਿਣਾ ਖੇਤਰ ਵਿੱਚ ਪ੍ਰਸ਼ਾਸਨ ਮਾੜੇ ਅਨਸਰਾਂ ਵਿਰੁੱਧ ਪੂਰੀ ਤਰ੍ਹਾਂ ਸਖ਼ਤ ਹੈ ਕਿਸੇ ਵੀ ਕੀਮਤ ਤੇ ਮਾੜੇ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦੇਵਾਂਗਾ ਇਸ ਮੌਕੇ ਏਂ ਐਸ਼ ਆਈ ਬਲਜੀਤ ਸਿੰਘ ਢਿੱਲੋਂ, ਜਸਵਿੰਦਰ ਕੁਮਾਰ,ਮੀਨਾ ਰਾਣੀ, ਮੁੱਖ ਮੁਨਸ਼ੀ ਪਰਮਜੀਤ ਸਿੰਘ ਪੰਮਾ, ਹੋਲਦਾਰ ਰਾਜਵਿੰਦਰ ਸਿੰਘ, ਹੋਲਦਾਰ ਮਲਕੀਤ ਸਿੰਘ, ਅਮਨਦੀਪ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ
