ਦਰਬਾਰ ਅੱਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਸੇਵਾਦਾਰਾਂ ਵੱਲੋਂ ਐਡਵੋਕੇਟ ਗੌਰਵ ਨਾਗਰਾਜ ਨੂੰ ਬਾਰ ਐਸੋਸੀਏਸ਼ਨ ਦਾ ਵਾਈਸ ਪ੍ਰਧਾਨ ਬਨਣ ਤੇ ਕੀਤਾ ਗਿਆ ਵਿਸ਼ੇਸ਼ ਤੌਰ ਤੇ ਸਨਮਾਨਿਤ

ਨਕੋਦਰ (ਏ.ਐਲ.ਬਿਉਰੋ) ਦਰਬਾਰ ਅੱਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਸੇਵਾਦਾਰਾਂ ਵਲੋਂ ਐਡਵੋਕੇਟ ਗੌਰਵ ਨਾਗਰਾਜ ਨੂੰ ਬਾਰ ਐਸੋਸੀਏਸ਼ਨ ਨਕੋਦਰ ਦਾ ਵਾਈਸ ਪ੍ਰਧਾਨ ਬਣਨ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਐਡਵੋਕੇਟ ਗੌਰਵ ਨਾਗਰਾਜ ਨੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਮੂਹ ਭਾਈਚਾਰੇ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਹਰੀ ਮਿੱਤਰ ਸੋਂਧੀ (ਸਾਬਕਾ ਕੌਂਸਲਰ), ਭੂਸ਼ਨ ਸਿੱਧੂ, ਮਨਦੀਪ ਸੋਂਧੀ, ਪ੍ਰਸ਼ੋਤਮ ਬਿੱਟੂ, ਡਿਮੀ ਗਿੱਲ, ਵਿਸ਼ਾਲ ਧੀਰ, ਡਾ. ਮਦਨ ਗਿੱਲ, ਮੰਗਾ ਗਿੱਲ, ਰਾਹੁਲ ਕੁਮਾਰ ਆਦਿ ਸੇਵਾਦਾਰ ਹਾਜ਼ਰ ਸਨ।
