ਦਰਬਾਰ ਬਾਬਾ ਚੁੱਪ ਸ਼ਾਹ ਜੀ ਪਿੰਡ ਸੰਘੇ ਜਗੀਰ ਵਿਖੇ ਸਲਾਨਾ ਜੋੜ ਮੇਲਾ ਦੀਆਂ ਤਿਆਰੀਆਂ ਸ਼ੁਰੂ , ਪ੍ਰਧਾਨ ਕੇਵਲ ਸਿੰਘ ਰੰਧਾਵਾ , ਰਾਜੂ ਭੰਡਾਲ

ਨੂਰਮਹਿਲ (ਤੀਰਥ ਚੀਮਾ) ਦਰਬਾਰ ਬਾਬਾ ਚੁੱਪ ਸ਼ਾਹ ਜੀ , ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਐਨ.ਆਰ.ਆਈ , ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਿਤੀ 20, 21 ਜੂਨ ਨੂੰ ਬਹੁਤ ਹੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਮੇਲੇ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਕੇਵਲ ਸਿੰਘ ਰੰਧਾਵਾ ਅਤੇ ਰਾਜੂ ਭੰਡਾਲ ਦੁਆਰਾ ਦੱਸਿਆ ਹੈ ਕਿ 20 ਜੂਨ ਨੂੰ ਚਾਦਰ ਦੀ ਰਸਮ ,ਝੰਡੇ ਦੀ ਰਸਮ, ਅਤੇ ਕਵਾਲੀਆਂ ਦਾ ਪ੍ਰੋਗਰਾਮ ਹੋਵੇਗਾ ਅਤੇ ਸਾਮ ਨੂੰ ਚਿਰਾਗ ਦੀ ਰਸਮ ਹੋਵੇਗੀ , 21 ਜੂਨ ਦੂਸਰੇ ਦਿਨ ਸੱਭਿਆਚਾਰ ਪ੍ਰੋਗਰਾਮ ਹੋਵੇਗਾ ਮੇਲੇ ਦੌਰਾਨ ਵੱਖ-ਵੱਖ ਡੇਰਿਆਂ ਤੋਂ ਫੱਕਰ ਫਕੀਰ ਸਿਰਕਤ ਕਰਨਗੇ। ਸਾਰੇ ਮੇਲੇ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ, ਮੇਲੇ ਦੀਆਂ ਤਿਆਰੀਆਂ ਖੂਬ ਜੋਰਾ ਸੋਰਾ ਤੇ ਚੱਲ ਰਹੀਆਂ ਨੇ। ਮੇਲੇ ਦੌਰਾਨ ਲੰਗਰ ਅਤੇ ਠੰਡੇ ਮਿੱਠਾ ਜਲ਼ ਅਟੁੱਟ ਵਰਤਾਇਆ ਜਾਵੇਗਾ। ਸਭ ਸੰਗਤਾਂ ਨੂੰ ਬੇਨਤੀ ਹੈ ਕਿ ਮੇਲੇ ਵਿੱਚ ਹੁੰਮ-ਹੁਮਾਕੇ ਪਹੁੰਚੋ ਅਤੇ ਮੇਲੇ ਦੀਆਂ ਰੌਣਕਾਂ ਵਧਾਓ , ਵਲੋਂ ਮੁੱਖ ਸੇਵਾਦਾਰ ਗੁਰਸ਼ਰਨ ਰਾਏ, ਪ੍ਰਬੰਧਕ ਕਮੇਟੀ,ਪ੍ਰਧਾਨ ਕੇਵਲ ਸਿੰਘ ਰੰਧਾਵਾ, ਲਖਵਿੰਦਰ ਚੁੰਬਰ ਕੈਸ਼ੀਅਰ ,ਹਰਬੰਸ ਲਾਲ ਚੁੰਬਰ,ਕੁਲਵਿੰਦਰ ਕੁਮਾਰ ਸੁਮਨ, ਗੁਰਨਾਮ ਲਾਲ ਹੀਰ, ਰਘਬੀਰ ਸਿੰਘ ਭੰਡਾਲ।
