ਦਰਬਾਰ ਮਸਤ ਬਾਬਾ ਜੁੱਲੀ ਸ਼ਾਹ ਜੀ ਦਾ ਸਾਲਾਨਾ ਮੇਲਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਦਰਬਾਰ ਮਸਤ ਬਾਬਾ ਜੁੱਲੀ ਸ਼ਾਹ ਜੀ ਦਾ ਸਾਲਾਨਾ ਮੇਲਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਮਹੁੱਲਾ ਰਿਸ਼ੀ ਨਗਰ ਸ਼ਾਹਕੋਟ ਵਿਖੇ ਇਸ ਦਰਬਾਰ ਦੇ ਗੱਦੀ ਨਸ਼ੀਲ ਮੈਡਮ ਪੂਨਮ ਕਾਦਰੀ ਜੀ ਅਤੇ ਸੇਵਦਾਰ ਸਾਈਂ ਵਿਜੇ ਕੁਮਾਰ ਜੀ ਕਾਦਰੀ ਦੀ ਦੇਖਰੇਖ ਹੇਠ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਪੂਨਮ ਕਾਦਰੀ ਨੇ ਮੇਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਦਰਬਾਰ ਤੇ 6 ਜੁਲਾਈ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਇਸ ਤਰ੍ਹਾਂ ਦੂਜੇ ਦਿਨ 7 ਜੁਲਾਈ ਦਿਨ ਐਤਵਾਰ ਨੂੰ ਠੀਕ 11 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਇਸ ਤਰ੍ਹਾਂ ਸ਼ਾਮ 6 ਵਜੇ ਚਿਗਾਰ ਰੌਸ਼ਨ ਅਤੇ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਮਹਿਫਲੇ ਕਵਾਲੀ ਰਾਤ 8 ਹੋ ਗਈ ਇਸ ਮੌਕੇ ਪਹੁੰਚ ਰਹੇ ਕਲਾਕਾਰ ਗਾਇਕ ਪ੍ਰਵੇਜ਼ ਖ਼ਾਨ ਅਤੇ ਨੀਤਿਨ ਸਹੋਤਾ , ਅਤੇ ਕੁਆਲ ਪਾਰਟੀ ਦੇਵ ਸਾਬਰੀ ਕਵਾਲ ਐਂਡ ਪਾਰਟੀ ਫਤਿਹਗੜ੍ਹ ਚੂੜੀਆਂ ਵਾਲੇ ਆਪਣੀ ਹਾਜਰੀ ਲਵਾਉਣਗੇ ਅਤੇ ਗੁਰੂ ਕਾ ਲੰਗਰ ਕੁੱਟ ਵਰਤਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਾ ਇਟਲੀ, ਸੁਨੀਲ ਕੁਮਾਰ ਜੱਜੀ , ਰੋਹਿਤ ਕਾਦਰੀ,ਕਮਲ ਸਰਕਾਰ, ਮਿੰਟੂ, ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਨਗੇ
